शनिवार, 6 अप्रैल 2013

ਜੇ ਕਿਦਰੇ ਰੁੱਖਾਂ ਦੀ ਛਾਂ ਮਿਲੇ .....ਜੇ ਕਿਦਰੇ ਰੁੱਖਾਂ ਦੀ ਛਾਂ ਮਿਲੇ
ਇਕ ਬੁੱਕ ਭਰਕੇ  ਲੈ ਆਵੀਂ ....

ਦਰਦ ਦੇ ਸੀਨੇ ਉੱਤੇ ਰੱਖ
ਖਾਮੋਸ਼ੀ ਨੂੰ ਤੋੜਨ ਖਾਤਿਰ
ਬੱਦਲਾਂ ਦੀ ਰੁੱਤ  ਲੈ ਆਈਂ
ਹਨੇਰੇ ਦੇ ਕਾਲੇ ਤੰਬੂਆਂ ਅੰਦਰ
ਡਰਦੇ ਨੇ ਹੁਣ  ਹੀਰ ਦੇ ਸਾਹ
ਉਦਾਸੀਆਂ ਦੇ ਡੂੰਘੇ ਧੂੰਏਂ 'ਚੋਂ 
ਮਨ ਦਾ ਚਾਨਣ ਲੈ ਆਵੀਂ ....

ਜੇ ਕਿਦਰੇ ਰੁੱਖਾਂ ਦੀ ਛਾਂ ਮਿਲੇ
ਇਕ ਬੁੱਕ ਭਰਕੇ  ਲੈ ਆਵੀਂ ....

ਜੇ ਕਿਧਰੇ ਰਾਂਝਿਆ ਦਰਿਆ ਮਿਲੇ
ਚੁੱਲੀ  ਭਰ ਤੂੰ ਲੈ ਆਵੀਂ
ਮੇਰੀ ਛਾਤੀ 'ਤੇ ਸਿਰ ਰਖ
ਪਿਘਲ ਜਾਵੇ ...ਕੀਤੇ
ਅੱਖੀਆਂ ' ਚੋੰ ਨਿਰ ਉੱਤਰ ਆਵੇ
ਰਹਿਮਤ ਦੀ ਬਾਰਿਸ਼ ਹੋਵੇ ...
ਮੱਧਮ -ਮੱਧਮ 
ਗੀਤ ਸੁਰੀਲੇ ਲੈ ਆਵੀਂ
ਲੰਬੀਆਂ ਹੁੰਦੀਆਂ ਰਾਤਾਂ' ਚ
ਕੋਈ ਖੰਬ ਸੰਵਾਰੇ , ਉਡ ਜਾਵੇ
ਖਿੱਲਰੇ ਸੁਪਨੇ , ਰੁਲ ਗਏ ਹਾਸੇ
ਠਹਿਰ ਗਈ ਹਨੇਰੀਆਂ ਰਾਤਾਂ 'ਚ
ਦਿਲ ਦੀ ਧੜਕਨ ਨੂੰ ਲੈ ਆਵੀਂ ...

ਜੇ ਕਿਦਰੇ ਰੁੱਖਾਂ ਦੀ ਛਾਂ ਮਿਲੇ
ਇਕ ਬੁੱਕ ਭਰਕੇ  ਲੈ ਆਵੀਂ ....


ਕੱਟ ਲਈਆਂ ਉਮਰਾਂ
ਲੰਘ ਗਏ ਦਿਨ
ਉਜੜੇ ਘਰਾਂ ਦਿਆਂ  ਲਾਸ਼ਾਂ ਅੰਦਰ 
ਕੰਬ ਰਹੇ ਨਜ਼ਮਾਂ ਦੇ ਮਨ
ਵਗਦੀਆਂ ਅੱਖਾਂ ਦੇ ਹੰਝੂਆਂ ਅੰਦਰ
ਜੀਉਣ ਜੋਗੇ ਹਾਸੇ ਲੈ ਆਵੀਂ

ਜੇ ਕਿਦਰੇ ਰੁੱਖਾਂ ਦੀ ਛਾਂ ਮਿਲੇ
ਇਕ ਬੁੱਕ ਭਰਕੇ  ਲੈ ਆਵੀਂ ....

ਹਰਕੀਰਤ 'ਹੀਰ '1 टिप्पणी:

  1. ਜਿੰਦਗੀ ਦੇ ਇਹਨੇ ਨੇੜੇ ਹੋ ਕੇ ,ਇਹਨਾ ਸੱਚ ਕਿੰਝ ਲਿਖ ਲਹਿੰਦੇ ਹੋ । ਲਿਖਤਾਂ ਦਿਲ ਵਿਚ ਬੈਠਣ ਵਾਲੀਆਂ ਹਣ।

    उत्तर देंहटाएं