बुधवार, 20 जुलाई 2011

ਤਿਨਕਾ , ਕਬਰ ਤੇ ਤ੍ਰੇੜਾਂ .....

(1)

ਤਿਨਕਾ .....


ਪਰਬਤਾਂ
ਨੇ ...
ਫਿਰ ਬਾਂਹ ਫੜੀ ਹੈ
ਉਦਾਸੀਆਂ ਅਖਾਂ ਵਿਚ
ਉਡੀਕ ਲਈ ਬੈਠੀਆਂ ਨੇ
ਇਕ ਤਿਨਕਾ ਪ੍ਰੇਮ ਦਾ
ਸਰੋਵਰ ਵਿਚ ਉਛਲਿਆ ਹੈ
ਚਿੜੀ ਉਸ ਤਿਨਕੇ ਨਾਲ
ਆਪਣਾ ਘਰ ਸਜਾਣ ਲਗੀ ਹੈ
ਓਹ ਪਰਬਤ ਲੰਘਨਾ ਚਾਹੁੰਦੀ ਹੈ
ਤਿਨਕੇ ਦੇ ਸਹਾਰੇ ਨਾਲ .......


(2)


ਕਬਰ .....

ਵਕ਼ਤ ਦੀ ...
ਹਥੇਲੀ ਉੱਤੇ
ਪਈਆਂ ਦਰਾਰਾਂ ਨੇ
ਹੋਉਕਾ ਭਰਿਆ ਤੇ
ਹੋਉਲੀ ਜੇਹੀ ਆਖਿਆ ...
ਥਰਾਂ ਮੈਂ ਪੈਰ ਕਿਸ ਥਾਂ ...?
ਹਰ ਦਰਾਰ ਵਿਚ , ਨਫਰਤਾਂ
ਰਿਸ਼ਤਿਆਂ ਦੀ ਕਬਰ
ਖੋਦੀ ਬੈਠੀਆਂ ਨੇ .........


(३)

ਤ੍ਰੇੜਾਂ ......


ਅੱਜ ਦੀ ਰਾਤ
ਬੜੀ ਅਜੀਬ ਹੈ
ਬਾਰਿਸ਼ ਦੀਆਂ ਬੂੰਦਾਂ
ਕੰਬਦੀਆਂ ਰਹੀਆਂ
ਯਾਦਾਂ ਦੀਆਂ ਪੱਤੀਆਂ ਉੱਤੇ ....
ਦਬੇ ਕਦਮਾਂ ਨਾਲ
ਤੇਰੇ ਕਹੇ ਲਫਜ
ਅਖਾਂ ਦੀਆਂ ਕੋਰਾਂ ਦੇ
ਬੂਹੇ ਖੜਕਾਂਦੇ ਰਹੇ .....
ਅਤੇ ਮੈਂ ਦੇਰ ਰਾਤ ਤਕ
ਦੋਹਾਂ ਹੱਥਾਂ ਨਾਲ
ਸ਼ੀਸ਼ੇ ਉਤੇ ਪਈਆਂ
ਤ੍ਰੇੜਾਂ
ਲੁਕਾਂਦੀ ਰਹੀ .....!!