शुक्रवार, 27 मार्च 2009

ਗੀਤ (ਕਰਿਬਨ ਦਸ ਵਰੇ ਪਿਹਲਾਂ ਦਾ ਲਿਖਆ).........


ਹੰਝੂਆਂ ਦੇ ਵਿਚ ਰੁਲ ਗਈ ਬਬੂਲਾ
ਤੇਰੇ ਪਿਆਰ ਦੀ ਕਵਿਤਾ....

ਹੈ ਰਾਹਾਂ ਵਿਚ ਉਦਾਸੀ
ਜ਼ਿੰਦਗੀ'ਚ ਸੂਨਾਪਨ
ਹਾਰ ਕੇ ਥ੍ਮ ਗਏ ਕਦਮ
ਮਨ ਰਹਿ ਗਯਾ ਰੀਤਾ

ਹੰਝੂਆਂ ਦੇ ਵਿਚ ਰੁਲ ਗਈ ਬਬੂਲਾ
ਤੇਰੇ ਪਿਆਰ ਦੀ ਕਵਿਤਾ....

ਫੁੱਲਾਂ ਦੀ ਏ ਸ਼ਾਖ ਕਿਵੇਂ
ਪੈਰਾਂ ਵਿਚ ਰੁਲ ਗਈ
ਜ਼ਖਮਾ ਦੇ ਨਾਲ ਕਿਵੇਂ
ਪੱਤੀ-ਪੱਤੀ ਛਿਜ ਗਈ

ਆ ਵੇਖ ਜਾ ਇਕ ਵਾਰ ਬਬੂਲਾ
ਦਿਲ ਕਿਵੇਂ ਟੋਟੇ-ਟੋਟੇ ਕੀਤਾ

ਹੰਝੂਆਂ ਦੇ ਵਿਚ ਰੁਲ ਗਈ ਬਬੂਲਾ
ਤੇਰੇ ਪਿਆਰ ਦੀ ਕਵਿਤਾ.....

ਮੌਤ ਨੁੰ ਉਡੀਕਦੀ ਆਂ
ਮੌਤ ਵੀ ਆਈ ਨਾ
ਰੋਂਦੀ ਤੇਰੀ ਧੀ ਕਿਸੇ
ਹਿਕ ਨਾਲ ਲਾਇ ਨਾ

ਆ ਹਿਕ ਨਾਲ ਲਾ ਲੈ ਬਬੂਲਾ
ਗਮ ਜਾਂਦਾ ਨਹੀਂ'ਓ ਪੀਤਾ

ਹੰਝੂਆਂ ਦੇ ਵਿਚ ਰੁਲ ਗਈ ਬਬੂਲਾ
ਤੇਰੇ ਪਿਆਰ ਦੀ ਕਵਿਤਾ....!!

शनिवार, 21 मार्च 2009

ਅੱਧਖਿੜੇ ਫੁੱਲ....!!

ਆ ਅੱਜ ਦੀ ਰਾਤ ਤੈਨੂੰ
ਆਖਿਰੀ ਖਤ ਲਿਖ ਦੀਆਂ
ਟੂਟੀ ਹੋਈ ਸਿਸਕਦੀ ਜ਼ਿੰਦਗੀ ਵਿਚ
ਕੌਣ ਜਾਣੇ ਫੇਰ ਕੋਈ ਰਾਤ ਆਵੇ ਜਾਂ ਨਾ ਆਵੇ

ਆ ਅੱਜ ਦੀ ਰਾਤ ਨੂੰ ਪੀਰੋ ਲਈਏ
ਯਾਦਾਂ ਦੇ ਸੁਨਹਰੇ ਵਰਕੇਆਂ ਵਿਚ
ਕੌਣ ਜਾਣੇ ਕੱਲ ਦਾ ਸਹਰ ਵੀ ਤੱਕਣਾ
ਨਸੀਬ ਹੋਵੇ ਜਾਂ ਨਾ ਹੋਵੇ


ਦੂਰ ਝਰੋਖੇ ਵਿਚੋਂ ਝਾਂਕਦਾ ਪਿਆ
ਚੰਨ ਵੀ ਅੱਜ ਕੁਝ ਅਲ੍ਸਾਯਾ ਜਿਹਾ ਹੈ
ਧੂੰਧਲੀ ਜਿਹੀ ਹੈ ਚਾਂਦਨੀ
ਅੱਤੇ ਰਾਤ ਵੀ ਕੁਝ ਉਕਤਾਈ ਜਿਹੀ ਹੈ


ਘੜੀ ਦੀ ਸੂਈਆਂ ਦੀ ਟਿਕ- ਟਿਕ
ਪ੍ਰਤੀਪਲ ਮੇਰੇ ਹੋਣ ਦਾ ਅਹਿਸਾਸ
ਮੈਨੂੰ ਦਿਲਾ ਦਿੰਦਿਆਂ
ਚਾਰੋ ਪਾਸੇ ਹੈ ਮੌਤ ਜਿਹਾ ਸੰਨਾਟਾ
ਤੇ ਬਸ ਤੇਰੀ ਯਾਦ ਦਾ ਸਾਯਾ ਹੈ


ਖੁੰਜ ਗਏ ਜ਼ਿੰਦਗੀ ਦੇ ਸੁਨਹਿਰੇ ਵਰਕੇ
ਜ੍ਦੋਂ ਪਾਈਆਂ ਸੀ ਪਿਆਰ ਦੀਆਂ ਪਿੰਗਾਂ ਸਾਥਿਆ
ਉੱਡੇ ਸੀ ਨਾਲ ਨਾਲ ਦੋ ਪਖੇਰੁ
ਇਕ ਊਡ ਗਿਆ ਦੂਜਾ ਰਹਿ ਗਿਆ
ਅੱਧਵਿਚਕਾਰ ਸਾਥਿਆ


ਕੱਟੇ ਨੇ ਬਡ਼ੀ ਮੁਸਕੀਲ ਨਾਲ
ਜ਼ਿੰਦਗੀ ਦੇ ਕੁਝ ਲ੍ਹ੍ਮੇ
ਨਹੀਂ ਹੁਣ ਹੋਰ ਜੀਣ ਦੀ ਆਰਜ਼ੂ ਸਾਥਿਆ
ਆ ਇਸ ਰਾਤ ਦੀਆਂ ਸੰਦੀਲੀ ਬਾਹਾਂ ਵਿਚ
ਲੁਕ ਕੇ ਚ੍ਲੀਏ ਕੀਤੇ ਦੂਰ
ਜਿਥੇ ਖਿਡਾ ਸਕੀਏ ਅਸੀਂ
ਆਪਣੇ ਪਿਆਰ ਦੇ
ਅੱਧਖਿੜੇ ਫੁੱਲ....!!

गुरुवार, 12 मार्च 2009

ਉਲਾਹ੍ਮੇ...

ਕਿਧਰੇ ਪੰਖ ਵਿਕਦੇ ਹੋਣ ਤਾਂ ਦਸ
ਉਡ ਕੇ ਜਾ ਬੈਠਾਂ ਖੁਦਾ ਦੀ ਮੁੰਡੇਰ ਉੱਤੇ
ਗਾ ਗਾਕੇ ਗੀਤ ਬਰਬਾਦਿਆਂ ਦੇ
ਸਜਦਾ ਕਰਾਂ ਮੈਂ ਰੋ ਰੋਕੇ

ਰੱਬਾ ਸਚਿਆ ਤੁੰ ਕਾਹਿਨੂ ਜੱਮਿਆਂ ਸੀ
ਧੀਆਂ ਵਲ੍ਦੇ ਤੰਦੂਰਾਂ ਵਿਚ ਝੋਖਣ ਨੂੰ
ਜਾਂ ਬੇੜੀਆਂ ਪੈਰਾਂ ਵਿਚ ਪਾ ਕਿਧਰੇ
ਬੰਨਣੀਆਂ ਸੀ ਕਿਲ ਨਾਲ ਗੁਓ ਵਾਂਗੂ

ਕੱਲ ਤਕ ਰਖਿਆ ਜਿਹੜੇ ਬਾਬੁਲ ਨੇ ਹਿਕ ਨਾਲ ਲਾ
ਸਤਖੈਰਾਂ ਮੰਗੀਆਂ ਤਤਿ ਵਾ ਨਾ ਲ੍ਗ ਜਾਏ
ਅੱਜ ਵੇਖ ਕਿਵੇਂ ਬੂਤ ਬਣ ਚਕ ਹਿਹਾ
ਧੀ ਦੀ ਜ੍ਲੀ ਹੋਈ ਲਾਸ਼ ਕੰਧੇ ਉੱਤੇ

ਤੇਰੀ ਰਹਿਮਤ ਦੇ ਨਾਲ ਚ੍ਲੇ ਦੁਨੀਆਂ ਸਾਰੀ
ਤੇਰੀ ਰਹਿਮਤ ਦੇ ਨਾਲ ਹੈ ਚੰਨ ਤਾਰੇ
ਦਸ ਫੇਰ ਕਿਓਂ ਦੁਖਾਂ ਵਿਚ ਪਲਦੀ ਧੀ ਰੱਬਾ
ਕਿਓਂ ਦਹੇਜ਼ ਦੇ ਵਾਸ੍ਤੇ ਨਿਤ ਜਾਂਦੀ ਮਾਰੀ...?

ਅੱਜ ਲਾਹ ਉਲਾਹ੍ਮੇ ਦੇਣੇ ਸਾਰੇ
ਤੈਨੂ ਕਰਨਾ ਪੈਣਾ ਨਿਯਾ ਰੱਬਾ
ਰਾਤ ਮੁੱਕਣ ਤੋਂ ਪਹਿਲਾਂ ਦੇਣਾ ਹੈ ਤੁੰ
ਮੇਰੇ ਹਰ ਇਕ ਸ੍ਵਾਲ ਦਾ ਜਵਾਬ ਰੱਬਾ....!?!

सोमवार, 9 मार्च 2009

ਖੋਖਲ਼ੀ ਹੁੰਦੀ ਜੜ੍ਹ.....(ਨਜ਼ਮ)

ਦ ਵੀ ਮੈਂ ਆਪਣੀ ਜੜ੍ਹ ਨੂੰ ਖੋਦਣਾ ਚਾਹਿਆ
ਹੋਣ ਲੱਗ ਪਈ ਹੰਝੂਆਂ ਦੀ ਬਾਰਿਸ਼
ਮੋਜ਼ੈਕ ਕੀਤੇ ਹੋਏ ਫਰਸ਼ ਵਿਚ
ਦੱਬੀ ਹੋਈ ਮੁਸਕਾਨ
ਧਾਹਾਂ ਮਾਰ ਰੋਣ ਲੱਗ ਪਈ
ਦੱਸ ਨੀ ਮਾਏ!
ਮੈਂ ਕਿਸ ਤਰ੍ਹਾਂ ਪਛਾਣਾਂ
ਅਪਣੀ ਜੜ੍ਹ ਨੂੰ....?
................
ਕਦੇ -ਕਦੇ ਸੋਚਦੀ ਹਾਂ
ਇਹ ਬੰਦ ਖਿੜਕੀ ਖੋਲ੍ਹ ਕੇ
ਤੋੜ ਲਵਾਂ ਫਲਕ ਤੋਂ ਦੋ-ਚਾਰ ਤਾਰੇ
ਚੁਰਾ ਕੇ ਚੰਨ ਤੋਂ ਚਾਨਣ
ਸਜਾ ਲਵਾਂ
ਅਪਣੀ ਉਜੜੀ ਹੋਈ
ਤਕਦੀਰ ਵਿਚ.....
................
ਝੂਠ, ਫ਼ਰੇਬ ਅਤੇ ਦੌਲਤ ਦੀ
ਨੀਂਹ ਉਤੇ ਖੜ੍ਹੀ
ਇਸ ਇਮਾਰਤ ਵਿਚੋਂ
ਜਦ ਵੀ ਮੈਂ ਲੰਘਦੀ ਹਾਂ
ਸੱਚ ਦੀ ਡੋਰ ਨਾਲ
ਲਹੂ ਲੁਹਾਨ ਹੋ ਜਾਂਦੇ ਨੇ ਪੈਰ
ਫੁੱਲਾਂ ਉਤੇ ਪਈਆਂ
ਸ਼ਬਨਮ ਦੀਆਂ ਬੂੰਦਾਂ
ਅੱਥਰੂ ਬਣ ਵਗ ਪੈਂਦੀਆਂ ਨੇ
....................
ਦੱਸ ਨੀ ਮਾਏ!
ਮੈਂ ਕਿਸ ਤਰ੍ਹਾਂ ਚੱਲਾਂ
ਸੱਚ ਦੀ ਡੋਰ ਨਾਲ...
ਮੈਂ ਰਿਣੀ ਹਾਂ ਤੇਰੀ
ਜੰਮਿਆ ਸੀ ਤੂੰ ਮੈਨੂੰ
ਬਿਨਾ ਕਿਸੇ ਭੇਦ ਨਾਲ਼
ਸਿੰਜਿਆ ਸੀ ਮੇਰੀ ਜੜ੍ਹ ਨੂੰ
ਪਿਆਰ ਅਤੇ ਸਨੇਹ ਨਾਲ
ਪਰ ਅੱਜ ਵਰ੍ਹਿਆਂ ਬਾਅਦ........
.........................
ਜਦ ਮੈਂ ਅਪਣੀ ਜੜ੍ਹ ਨੂੰ
ਖੋਦਣਾ ਚਾਹਿਆ
ਹੋਣ ਲੱਗ ਪਈ ਹੰਝੂਆਂ ਦੀ ਬਾਰਿਸ਼
ਮੋਜ਼ੈਕ ਕੀਤੇ ਹੋਏ ਫਰਸ਼ ਵਿਚ
ਦੱਬੀ ਹੋਈ ਮੁਸਕਾਨ
ਧਾਹਾਂ ਮਾਰ ਰੋਣ ਲੱਗ ਪਈ
ਦੱਸ ਨੀ ਮਾਏ!
ਮੈਂ ਕਿਸ ਤਰਾਂ ਪਛਾਣਾਂ
ਅਪਣੀ ਜੜ੍ਹ ਨੂੰ....??

.हरकीरत' हकीर '
=======

(२)

ਕੱਫ਼ਣ ‘ਚ ਸਿਉਂਤਾ ਖ਼ਤ.......(ਨਜ਼ਮ)

ਤੇਰੇ ਵਿਹੜੇ ਦੀ ਮਿੱਟੀ ‘ਚੋਂ
ਉੱਡ ਕੇ
ਜੋ ਹਵਾ ਆਈ ਹੈ
ਨਾਲ਼ ਆਪਣੇ
ਕਈ ਸਵਾਲ ਲਿਆਈ ਹੈ
ਹੁਣ ਨਾ ਅਲਫ਼ਾਜ਼ ਨੇ ਮੇਰੇ ਕੋਲ਼
ਨਾ ਆਵਾਜ਼ ਹੈ
ਖ਼ਾਮੋਸ਼ੀ
ਕੱਫ਼ਣ ‘ਚ ਸਿਉਂਤਾ ਖ਼ਤ
ਲਿਆਈ ਹੈ......
ਤੇਰੇ ਰਹਿਮ
ਨੋਚਦੇ ਨੇ ਜਿਸਮ ਮੇਰਾ
ਤੇਰੀ ਦੁਆ
ਅਸਮਾਨ ਚੀਰਦੀ ਹੈ
ਦੇਹ ਤੋਂ ਵਿੱਛੜ ਗਈ ਹੈ
ਹੁਣ ਰੂਹ ਕਿਤੇ
ਤਨਹਾਈ ਹਨੇਰਿਆਂ ਦਾ ਅਰਥ
ਚੁਰਾ ਲਿਆਈ ਹੈ....
ਦਰੱਖਤਾਂ ਨੇ ਕੀਤਾ ਏ ਧੋਖਾ
ਕਿਸੇ ਫੁੱਲ ਨਾਲ਼
ਕ਼ੈਦ ‘ਚ ਜਿਸਮ ਦੀ ਪਰਛਾਈਂ ਹੈ
ਝਾਂਜਰ ਵੀ ਹਾਉਕੇ ਭਰਦੀ ਏ
ਪੈਰਾਂ ‘ਚ ਏਥੇ
ਉਮੀਦ ਜਲ਼ੇ ਕੱਪੜਿਆਂ ‘ਚ
ਮੁਸਕਰਾਈ ਹੈ....
ਰਾਤ ਨੇ ਤਲਾਕ
ਦੇ ਦਿੱਤਾ ਏ ਸਾਹਵਾਂ ਨੂੰ
ਬਦਨ ‘ਚ ਇੱਕ ਜ਼ੰਜੀਰ ਜਿਹੀ
ਉਤਰ ਆਈ ਹੈ
ਅਹੁ ਦੇਖ ਸਾਹਮਣੇ
ਮੋਈ ਪਈ ਹੈ ਕੋਈ ਔਰਤ
ਸ਼ਾਇਦ ਉਹ ਵੀ ਕਿਸੇ ‘ਹਕ਼ੀਰ’ ਦੀ
ਪਰਛਾਈਂ ਹੈ!
---------------
ਕੱਫ਼ਣ ‘ਚ ਸਿਉਂਤਾ ਖ਼ਤ – ਹਿੰਦੀ ਤੋਂ ਪੰਜਾਬੀ ਅਨੁਵਾਦ: - ਤਨਦੀਪ ‘ਤਮੰਨਾ’