शनिवार, 6 मार्च 2010

ਸਤਰੀ ਤੇ ਪੁਰੁਸ਼ ......

ਸਤਰੀ ਤੇ ਪੁਰੁਸ਼ ......


ਬੀੜ ਦੇ ਚਾਰ ਫੇਰੇ ਲੈ
ਵਿਆਹ ਦੇ ਨਾਂ ਤੇ
ਪੁਰੁਸ਼ ਸਵਾਮੀ
ਅਤੇ ਸਤਰੀ ਦਾਸੀ .....


ਸਵਾਮੀ ....
ਵ੍ਯਭਿਚਾਰੀ ਹੈ ...
ਨਕਾਰਾ ਹੈ....
ਸ਼ਰਾਬੀ ਹੈ.....
ਵ੍ਯਸਨੀ ਹੈ.....
ਕਾਮਚੋਰ ਹੈ....
ਸਤਰੀ ਵਿਰੋਧ ਦਾ
ਹੱਕ ਨਹੀਂ ਰਖਦੀ........


ਦਿਨ ਭਰ ਓਹ
ਕੋਲ੍ਹੂ ਦੇ ਬੈਲ ਵਾਂਗੂ ਖੱਟੇ
ਬਰਤਨ,ਚੋਕਾ , ਚੁੱਲਾ
ਢੋਰ, ਡੰਗਰ
ਖੇਤ, ਖਲਿਹਾਨ
ਝਾਡੂ , ਬੁਹਾਰੀ ਕਰੇ
ਤੇ ਰਾਤ ਨੂੰ......
ਪਤੀ ਦੀ ਸੇਜ ਤੇ
ਜਿਸਮ ਤੂੜਵਾਏ .....


ਓਸਦੀ ਇਛਾ-ਅਨਿਛਾ
ਖੁੰਜ ਲੈਂਦਾ ਓਹ ਦੰਦਾ ਨਾਲ
ਸਮੇਟ ਲੈਂਦੀ ਓਹ
ਆਪਣੇ ਅੰਦਰ
ਗਾੱਲਾਂ ਤੋਂ ਉਪਜੀ ਨਫਰਤ
ਮਸਲੇ ਹੋਏ ਦੁਖਦੇ ਅੰਗਾ'ਚ
ਜ਼ਬਤ ਕਰ ਜਾਂਦੀ
ਆਪਣੀਆਂ ਸਿਸਕੀਆਂ ਤੇ ਚੀਖਾਂ....


ਦਸ ਵੇ ਰੱਬਾ .....
ਕੀ ਇਕ ਸਤਰੀ
ਆਪਣੇ ਜ਼ਿਸਮ ਉੱਤੇ ਵੀ
ਅਖਤਿਆਰ ਨਹੀਂ ਰਖਦੀ .......???