गुरुवार, 10 अक्तूबर 2013

ਉਮਰਾਂ ਲੰਬੀ ਚੁੱਪ …

ਉਮਰਾਂ ਲੰਬੀ ਚੁੱਪ  …

ਫਿਰ ਅੱਜ ਦੀ ਰਾਤ
ਤੇਰੇ ਦਰ ਤੋਂ ਮੈਂ ਖਾਲੀ ਹੱਥ
ਇਝ ਹੀ ਤੁਰ ਜਾਵਾਂਗੀ .....


ਉਮਰਾਂ ਦੁਆਲੇ ਚਿਣੇ ਰੇਤ ਦੇ ਢੇਰ ਵਾਂਗ
ਸਾਰੇ ਹਾਸਿਆਂ ਦੇ ਹੌਕੇ
ਹੱਥਾਂ ਵਿੱਚੋਂ
ਰੋੜ੍ਹ ਲੈ ਜਾਏਗੀ
ਧੁਰ ਅੰਦਰ ਤੀਕ
ਛਿੱਲੇ ਹੋਏ ਜ਼ਖਮਾਂ ਦੀ ਖਾਮੋਸ਼ੀ ...


ਅੱਜ ਫਿਰ 

ਦਰਦ ਨੇ ਨਵਾਂ ਚੋਲਾ ਧਾਰਿਆ ਹੈ
ਤੇਰੀ ਮੁਹੱਬਤ ਦੀ ਖਿੜਕੀ
ਜੋ ਹੁਣ ਚੁੱਪ ਨਾਲ ਜੁੜ ਗਈ ਹੈ
ਬਸ ਅੱਜ 'ਤੋਂ ਅੱਖਰ -ਅੱਖਰ ਹੋਈ
ਇਕ ਗਹਰੀ ਜ਼ਰਦ ਚੁਪ ਬਣ ਗਈ ਹੈ
ਉਮਰਾਂ ਲੰਮੀ  ਚੁੱਪ .....
....