Thursday, November 19, 2009

ਕਵਿਤਾ ਨਾਲ ਸੰਵਾਦ......

ਕਵਿਤਾ ਨਾਲ ਸੰਵਾਦ -ਹਰਕੀਰਤ 'ਹੀਰ'



ਅੱਜ ਅਚਾਨਕ ਕਵਿਤਾ
ਮੇਰੇ ਕੋਲ ਆ ਖਡ਼ੀ ਹੋਈ
ਹੋਲੀ ਜੇਹੀ ਮੁਸਕਾਈ
ਤੇ ਬੋਲੀ .....
'' ਤੂੰ ਮੈਨੂ ਭੁਲ ਗਈ ਨਾ 'ਹੀਰ'
ਖਬਰੇ ਹੁਣ ਤੈਨੂ ਮੇਰੀ ਲੋਡ਼ ਨਹੀਂ '' ....

ਮੈਂ ਸਹਿਮ ਗਈ
ਹਿਰੀਆਂ ਨਜ਼ਰਾਂ ਨਾਲ
ਕਵਿਤਾ ਵਲ ਵੇਖਿਆ ..
ਉਸਨੂੰ ਸੀਨੇ ਨਾਲ ਲਾ, ਆਖਿਆ ....
'' ਤੂੰ ਮੈਨੂ ਗਲਤ ਸਮਝ ਰਹੀ ਹੈਂ ਸਖੀਏ
ਤੇਰੇ ਬਿਨਾ ਮੇਰੀ ਕੋਈ ਹੋਂਦ ਨਹੀਂ
ਤੂੰ ਤੇ ਮੇਰੇ ਜਿਸਮ ,
ਮੇਰੀ ਰੂਹ ਵਿਚ ਵਸਦੀ ਹੈਂ
ਜੇਕਰ ਤੂੰ ਨਾ ਹੁੰਦੀ ...
'ਹੀਰ ' ਨੇ ਵੀ ਨਹੀਂ ਸੀ ਹੋਣਾ
ਤੇਰੇ ਤੋਂ ਤਾਂ ਹੀ ਮੈਂ
ਇਹ ਜੀਵਨ ਪਾਇਆ ਹੈ
ਤੇ ਤੇਰੇ ਨਾਲ ਹੀ
ਖਤਮ ਵੀ ਕਰਾਂਗੀ ...

ਪਰ ਜਾ....
ਅੱਜ ਮੈਂ ਤੈਨੂੰ
ਅਜਾਦ ਕਰਦੀ ਹਾਂ
ਪਤਾ ਕਿਓਂ ....?
ਖੋਰੇ ਮੇਰੇ ਵਰਗੀਆਂ
ਹੋਰ ਕਿਤਨੀਆਂ ਰੂਹਾਂ ਨੂੰ
ਤੇਰੀ ਤਲਾਸ਼ ਹੋਵੇ .....!!

Monday, October 12, 2009

ਜ਼ਿੰਦਗੀ ਨਾਲ ਕੁਝ ਗੱਲਾਂ ........

ਜ਼ਿੰਦਗੀ ਨਾਲ ਕੁਝ ਗੱਲਾਂ ........

ਨਾਕਾਮ ਹਾਂ
ਨਾਉਮ੍ਮੀਦ ਨਹੀਂ
ਏ ਜ਼ਿੰਦਗੀ

ਗੁਮਸੁਮ, ਉਦਾਸ
ਤੇਰੀ ਇਹ ਚੌਖਟ
ਮੁਸਕਿਲ ਹੈ ਤੇਰਾ ਸਫ਼ਰ

ਕਦੇ ਧੁਪ ,ਕਦੇ ਛਾਂ
ਕਦੇ ਪਤਝੜ, ਕਦੇ ਬਹਾਰ
ਕਿਸੇ ਦੇ ਚਾਹਿਣ ਨਾ ਵੀ ਨਹੀਂ ਬਦਲਦੀ
ਇਹ ਰੁਤ...
ਨਹੀਂ ਬਦਲਦੀ ਜ਼ਮੀਨ ਵੀ ਕਰਵਟ

ਕਿਤਨੇ ਲਾਚਾਰ ਕਿਤਨੇ ਮਜਬੂਰ
ਹਾਲਾਤ ਦੇ ਅੱਗੇ ....

ਜਾਣਦੀ ਹਾਂ
ਮੇਰੀ ਕ਼ਲਮ ਨਹੀਂ ਮਿਟਾ ਸਕਦੀ
ਤਕਦੀਰ ਦਾ ਲਿਖਿਆ
ਫੇਰ ਵੀ ...
ਮੇਰੀ ਆਸ ਵਿਚ
ਅਜੇ ਚੇਤਨਾ ਬਾਕੀ ਹੈ
ਇਕ ਵਿਸ੍ਵਾਸ ਹੈ .......

ਬਹਿਰੇ ਵੀ ਸੁਨ ਲੇਂਦੇ ਨੇ
ਸੱਚਾਈ ਦੀ ਆਵਾਜ਼
ਦੇਣਾ ਪਵੇਗਾ ਓਸ ਖੁਦਾ ਅੱਗੇ
ਤੈਨੂ ਵੀ ਜਵਾਬ
ਤਦ ....
ਬੜਾ ਮੁਸ਼ਕਿਲ ਹੋ ਜਾਵੇਗਾ
ਤੈਨੂ ਕਦਮ ਵੀ ਪੂਟਣਾ .....

ਵਕ਼ਤ ਭਰ ਦਏਗਾ ਇਕ ਦਿਨ
ਮੇਰੇ ਜਖਮਾਂ ਨੂੰ
ਪਾਵੇਂ ਰਹਿ ਜਾਣ ਕੁਝ
ਸ਼ੀਸ਼ੇ ਉੱਤੇ ਪਏ
ਖਰਾਸ਼ਾਂ ਦੇ ਨਿਸ਼ਾਨ ....!!

Friday, August 21, 2009

ਲੋੜ......

ਕੱਲ ਮੈਂ ਸਿਸਕੀਆਂ ਦੀ
ਆਵਾਜ਼ ਸੁਣੀ
ਵਰੇਆਂ ਤੋਂ ਮੌਨ ਪਏ
ਇਕ ਪੱਥਰ ਦੀ ...

ਰਾਤ ਦੇ ਹ੍ਨੇਰੇ 'ਚ
ਮੈਂ ਉਸਨੂੰ
ਬੁੱਕਲ'ਚ ਲੈ ਕੇ
ਦੇਰ ਤਕ ਰੋਂਦੀ ਰਹੀ
ਲਗਾ.....
ਮੈਂ ਕੁਝ ਸਖਤ ਜਿਹੀ
ਹੋ ਗਈ ਹਾਂ
ਤੇ ਉਹ ....
ਮੋਮ ਜਿਹਾ
ਪਿਘਲ ਗਿਆ ਹੈ

ਖੋਰੇ ....
ਸਾਨੂ ਦੋਹਨਾ ਨੁੰ ਹੀ
ਇਕ ਦੂਜੇ ਦੀ
ਲੋੜ ਸੀ .......!!

Saturday, May 16, 2009

ਸਚੱ ਦਾ ਖ਼ੌਫ ....

ਸਚੱ ਦਾ ਖ਼ੌਫ ( ਮੂਲ : ਹਾਰਕੀਰਤ 'ਹਕੀਰ' , ਅਨੁ : ਅਮਰਜੀਤ ਕੌਂਕੇ )


ਦ ਵੀ ਮੈਂ ਤੈਨੂੰ
ਸਚੱ ਨਾਲ
ਮਿਲਾਉਣਾ ਚਾਇਆ
ਹਰ ਵਾਰ ਤੁੰ ਮੈਨੂੰ
ਪਰੇ ਧੱਕ ਦਿੱਤਾ

ਸ਼ਾਇਦ ਤੁੰ
ਉਸਨੂੰ ਪਛਾਣਦਾ ਸੀ
ਪਰ ਡਰਦਾ ਸੀ
ਕਿਤੇ...

ਸਚੱ ਦੀ
ਬੇਬਾਕ ਸਿਆਹੀ ਨਾਲ
ਤੇਰੇ ਸਫੇਦ ਕੁੜਤੇ ਤੇ
ਕੋਈ ਬੇਜਾ ਦਾਗ
ਨਾ ਲੱਗ ਜਾਵੇ ....!!


ਬੇਜਾ-ਅਨੁਚਿਤ

Thursday, April 30, 2009

ਖੁੱਲੇ ਜ਼ਖ਼ਮ.....

ਅੱਜ ਨਜ਼ਮਾਂ ਨੇ
ਟਾਂਕੇ ਖੋਲੇ
ਤੇ ਇਲਜ਼ਾਮ ਲਾ ਦਿੱਤਾ
ਵਿਸਰ ਜਾਣ ਦਾ


ਮੈਂ ਜ਼ਖਮਾਂ ਦੀ
ਪੱਟੀ ਖੋਲ ਦਿੱਤੀ
ਤੇ ਕਿਹਾ:".....
ਦੇਖ ਦਰ੍ਦ-ਏ-ਆਸ਼ਨਾ !
ਮੇਰਾ ਹਰ ਰਿਸਦਾ ਜ਼ਖ਼ਮ
ਤੇਰੀ ਰਹਿਮਤਾਂ ਦਾ
ਸ਼ੁਕਰਗੁਜ਼ਾਰ ਹੈ...!"


ਨਜ਼ਮਾਂ ਨੇ ਮੁਸਕਰਾ ਕੇ
ਮੇਰੇ ਹਥੋਂ
ਪੱਟੀ ਖੋਹ ਲਈ
ਤੇ ਆਖਿਆ:"....
ਤੇ ਫੇਰ ਇਹਨਾ ਨੁੰ
ਖੁੱਲਾ ਰਖ਼ !
"ਤੇਰੀ ਹਰ ਟੀਸ 'ਤੇ
ਮੇਰੇ ਹਰਫ਼ ਬੋਲਦੇ ਨੇ...!!"

ਹੁਣ ਮੈਂ
ਜ਼ਖਮਾਂ ਨੁੰ
ਖੁੱਲਾ ਰਖਦੀ ਹਾਂ
ਤੇ ਮੇਰੀ ਹਰ ਟੀਸ
ਨਜ਼ਮ ਬਣ
ਸਫਿਆਂ 'ਤੇ
ਸਿਸਕ੍ਣ ਲਗ ਪੈਂਦੀ ਹੈ .....!!

ਹਿੰਦੀ ਤੋਂ ਪੰਜਾਬੀ ਅਨੁਵਾਦ: - ਤਨਦੀਪ ‘ਤਮੰਨਾ’

Tuesday, April 21, 2009

ਮੁਆਫ ਕਰੀਂ ....

ਪਿਆਰ ਤੇ ਦਰ੍ਦ
ਸ਼੍ਬ੍ਦਾਂ ਦੇ ਮੁਹਤਾਜ ਨਹੀਂ ਹੁੰਦੇ
ਦੀਵਾਨਗੀ ਦੀ ਹੱਦ ਤਕ
ਤੇਰਾ ਪਿਆਰ
ਮੇਰੀ ਅੰਤਰਆਤਮਾਂ ਨੁੰ
ਭਿਓਂ ਜਾਂਦਾ
ਤੇ ਮੇਰਾ ਦਰ੍ਦ
ਅਖਾਂ ਦੇ ਰਸਤੇ
ਤੇਰੀਆਂ ਹਥੇਲਿਆਂ 'ਚ
ਸਿਮਟ ਆਂਦਾ


ਜਾਂਣਦੀ ਹਾਂ
ਕਿਤਨਾ ਮੁਸ਼ਕਿਲ ਹੈ
ਜਿੰਦਗੀ ਦੀ ਕਿਤਾਬ ਨੁੰ
ਪੜ ਸਕਣਾ


ਪਰ ਤੁੰ
ਓਸਨੂੰ ਪੜਿਆ, ਸਮਝਿਆ
ਜਿੰਦਗੀ ਤੇ ਮੌਤ ਵਿਚਕਾਰ ਦੇ
ਫਾਂਸਲੇ ਨੁੰ ਵੇਖ
ਤੇਰੀ ਰੂਹ ਕਂਬੱ ਉਠੀ
ਨਾ ਤੈਨੂੰ ਆਪਣੀ ਹੋਂਦ ਦੇ
ਖਤਮ ਹੋਣ ਦਾ ਡਰ
ਨਾ ਜ੍ਮਾਨੇ ਦਾ ਡਰ ਸੀ


ਪਰ ਮੁਆਫ ਕਰੀਂ ਦੋਸ੍ਤ
ਮੈਂ ਤੇਰੇ ਲਈ
ਉਹਨਾ ਬੇਬੁਨਿਆਦੀ
ਰਿਸਤੀਆਂ ਨੁੰ ਵੀ
ਤੋਡ਼ ਨਾ ਸਕੀ .....!!

Friday, April 17, 2009

ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ .....

ਮਿਤਰੋ ,
ਇਕ ਨਜ਼ਮ ਪੇਸ਼ ਕਰ ਰਹੀ ਹਾਂ...ਜੇਕਰ ਕੋਈ ਗਲਤੀ ਰਹਿ ਗਈ ਹੋਵੇ ਲਿਖਤ ਵਿਚ ਤਾਂ ਦਸਣ ਦੀ ਖੇਚਲ ਕਰਨੀ ਕਿਉਕੇ ਮੇਰੀ ਗੁਰਮੁਖੀ ਵਿਚ ਇਤਨੀ ਪਕੜ ਨਹੀਂ .....ਉੱਮੀਦ ਹੈ ਤੁਸੀਂ ਇਸ ਨਜ਼ਮ ਨੁੰ ਆਪਣਾ ਮਾਣ ਦਿਓਗੇ .....ਪੇਸ਼ ਹੈ ਨਜ਼ਮ ..... '' ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ "

ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ ........


ਅਸੀਂ ਲਿਖਦੇ ਰਹੇ ਰੂਹ ਚੀਰ ਕੇ ਦਰ੍ਦ ਦੀਆਂ ਨਜ਼ਮਾਂ
ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ

ਲਫ਼ਜ਼ ਵੀ ਸਨ ਖ੍ਮੋਸ਼ , ਜ਼ੁਬਾ ਵੀ ਸੀ ਅਪਾਹਿਜ਼
ਹਰਫ਼ ਮੇਰੇ ਹੰਝੂਆਂ 'ਚ ਵ੍ਜ਼ੂਦ ਤ੍ਲਾਸ਼ਦੇ ਰਹੇ

ਮੇਰੀ ਚਿਤਾ ਦੇ ਸ਼ੋਲਿਆਂ'ਚ ਇਹ ਕਿਸਨੇ ਹੱਥ ਤਾਪ ਲਏ
ਨਾ ਜਿਉਂਦੇਜੀ ਸਕੁੰਨ ਮਿਲਿਆ,ਮਰਕੇ ਵੀ ਤੜਪਦੇ ਰਹੇ

ਖੁਸਬੂ ਵੀ ਸੀ ਫਿਜ਼ਾਂ'ਚ ਸਾਮਣੇ ਖੁੱਲਾ ਆਸਮਾਂ ਵੀ
ਅਸੀਂ ਕਫਸ ਦੀ ਕੈਦ'ਚ ਪਰਵਾਜ਼ ਨੁੰ ਤਰਸਦੇ ਰਹੇ

ਅਸੀਂ ਤੇ ਖਾਦਿ ਸੀ ਕਸਮ ਕੁਝ ਨਾ ਕਹਿਣ ਦੀ
ਅਵੇਂ ਨਹੀਂ ਜ਼ੁਲਮ ਤੇਰਾ ਘੁਟ- ਘੁਟ ਕੇ ਸਹਿਦੇ ਰਹੇ