रविवार, 21 फ़रवरी 2010

ਅਯ ਔਰਤ ਤੇਰਾ ਆਪਣਾ ਵਜੂਦ ਕਿਥੇ ਹੈ ......

ਅਯ ਔਰਤ ਤੇਰਾ ਆਪਣਾ ਵਜੂਦ ਕਿਥੇ ਹੈ ......

ਅਯ ਔਰਤ ...!
ਤੇਰਾ ਆਪਣਾ ਵਜੂਦ ਕਿਥੇ ਹੈ ...?
ਅੱਜ ਵੀ ਤੇਰੀ ਛਾਤੀ'ਚ ਦਫ਼ਨ ਨੇ
ਹਜਾਰਾਂ ਇਹੋ ਜਿਹੇ ਕਿਸਸੇ
ਜਿਨਾ ਤੇ ਤੂੰ ਕਦੇ
ਖੁੱਲ ਕੇ ਰੋਈ ਨਹੀਂ
ਉਸ ਅੱਗ ਦੀ ਜਲਨ'ਚ
ਤੂੰ ਝੁਲਸੀ ਹੈਂ
ਬਾਰ-ਬਾਰ ਬਾਰ-ਬਾਰ ......

ਚਾਹਿਆ ਸੀ ਮੈਂ
ਆਪਣੀਆਂ ਨਜ਼ਮਾਂ ਨੂੰ
ਉਸ ਅੱਗ ਦੀ ਤਾਪ'ਚ
ਸੇਕ ਕੇ.....
ਇਕ ਗੀਤ ਲਿਖਾਂਗੀ
ਪਥਰਾਂ ਦਾ ਗੀਤ....

ਆਹ....!
ਬੜੇ ਹੀ ਨਾਮੁਰਾਦ ਹੁੰਦੇ ਨੇ
ਇਹ ਪਥਰ ....
ਸ਼ੀਸ਼ੇ ਦੇ ਘਰ ਹੋਣ ਤਾਂ
ਟੁਟ ਜਾਂਦੇ ਨੇ ਇਹਨਾ ਤੋਂ
ਅਤੇ ਸ਼ੀਸ਼ੇ ਦੇ ਦਿਲਾਂ ਨਾਲ ਖੇਲਣਾ ਤਾਂ
ਇਹਿਨਾ ਬਖੂਬੀ ਆਂਦਾ ਹੈ .....

ਇਹੋ ਜਿਹੇ ਕਈ ਪਥਰਾਂ ਨਾਲ
ਛਲਨੀ ਹੈ ਇਹ ਸੀਨਾ
ਅਨਗਿਨਤ ਟੂਟੇ ਹੋਏ ਸ਼ੀਸ਼ਆਂ' ਚੋਂ
ਝਾਂਕਦੀ ਓਹ ਔਰਤ
ਪੁਛਦੀ ਹੈ ਮੈਨੂ
ਆਪਣੇ ਵਜੂਦ ਦੀ ਕਹਾਣੀ
ਬਾਰ-ਬਾਰ ਬਾਰ-ਬਾਰ ......

ਅਤੇ ਮੈਂ
ਲੱਬਣ ਲੱਗ ਪੈਣੀ ਹਾਂ ਉਸਨੂੰ
ਕਦੇ ਧੂਲ'ਚ ...
ਕਦੇ ਮਿੱਟੀ'ਚ...
ਕਦੇ ਪਰਛਾਈ'ਚ....
ਕਦੀ ਬਜਾਰਾਂ 'ਚ ....
ਤੇ ਕਦੇ ਆਪਣੇ ਆਪ'ਚ......

ਬੇਮੁਰਾਦ ਤਲਾਸ਼
ਸਿਸਕ ਉਠਦੀ ਹੈ
ਤੇ ਕਹਿੰਦੀ ਹੈ....
ਅਯ ਔਰਤ .......
ਤੇਰੇ ਹਿੱਸੇ ਤੇ ਸਿਰਫ ਇਹ
ਤਪਦੀ ਹੋਈ ਕ਼ਲਮ ਹੈ
ਚੂਕ ਇਸਨੁ ਤੇ ਲਿਖ
ਫਿਰ ਉਸ ਔਰਤ ਦੀ ਕਹਾਣੀ
ਜੋ ਤਾਉਮਰ ....
ਜੀਂਦੀ ਹੈ- ਮਰਦੀ ਹੈ
ਮਰਦੀ ਹੈ- ਜੀਂਦੀ ਹੈ
ਬਾਰ-ਬਾਰ ਬਾਰ-ਬਾਰ ......!!