रविवार, 26 अक्तूबर 2014

ਔਰਤ   ....

ਉਸ ਕਦੇ ਦਾਇਰਿਆਂ ਤੋਂ
ਪਾਰ ਜਾਣ ਦੀ ਜੁਸਤਜੂ
ਨਹੀਂ ਸੀ ਕੀਤੀ
ਨਾ ਉਸਨੇ ਕਦੇ ਦੀਵਾਰਾਂ ਦੇ ਪਾਰ
ਝਾਕਣ ਦੀ ਕੋਸ਼ਿਸ਼ ਕੀਤੀ ਸੀ
ਪਰ ਟੁੱਟੀ ਹੋਈ ਤੀਵੀਂ ਦੇ
ਪੈਰਾਂ ਹੇਠਾਂ ਜ਼ਖਮਾਂ ਦਾ ਘਰ ਹੁੰਦਾ ਹੈ
ਜੋ ਚੀਰਦੇ ਰਹਿੰਦੇ ਨੇ ਉਸਦੇ ਸਰੀਰ ਦੀ ਮਿੱਟੀ
ਇਸ ਨਿਪੁੰਸਕ ਸਮਾਜ ਵਿੱਚ
ਔਰਤ ਦਰਿਆ ਦੀ ਛਲ ਉੱਤੇ
ਅੱਡਿਆਂ ਭਾਰ ਖਲੋਤੀ ਚੀਕ ਹੈ
ਜੋ ਉਸਦੇ ਦਰਦ ਦਾ ਮੁੱਲ ਪਾ ਲੈਂਦੇ ਨੇ
 ਆਪਣੇ ਖੇਰੂੰ ਖੇਰੂੰ ਹੋਏ ਰਿਸ਼ਤੀਆਂ ਨੂੰ
ਬਚਾ ਲੈਂਦੇ ਨੇ  ..........

ਹੀਰ  .....

गुरुवार, 20 मार्च 2014

ਸਾਨੂੰ ਮਾਣ ਸਿੱਖ ਹੋਣ 'ਤੇ ਹੈ  .....ਹਰਕੀਰਤ ਕੌਰ ਕਲਸੀ

ਸਾਨੂੰ ਸਿੱਖ ਹੋਣ 'ਤੇ ਮਾਣ ਹੈ
ਸਿੱਖੀ ਸਾਡੀ ਸ਼ਾਨ  ਹੈ
ਗੁਰੂ ਨਾਨਕ ਨੇ ਇਸ ਦੀ ਨੀਂਹ ਰੱਖੀ
ਗੁਰੂ ਗੋਵਿੰਦ ਸਿੰਘ ਨੇ ਖਾਲਸੇ ਦੀ ਸਾਜਨਾਂ ਕਿੱਤੀ
ਗੁਰੂ ਗਰੰਥ ਸਾਹਿਬ 'ਤੇ ਸਾਨੂੰ ਮਾਣ ਹੈ
ਸਿੱਖੀ ਸਾਡੀ ਸ਼ਾਨ ਹੈ  .....

ਦਸ ਗੁਰੂਆਂ ਦੀ ਅਮਰ ਕਹਾਣੀ
ਸੰਤਾਂ ਦੀ ਇਹ ਮਿੱਠੀ ਬਾਣੀ
ਸਾਡੀ ਹੋਂਦ ਨੂੰ ਬਚਾਉਣ ਖਾਤਰ
ਆਪਣੇ ਲਾਲਾਂ ਦੀ ਜਾਨ ਤੱਕ ਵਾਰੀ
ਸਾਨੂੰ ਸਿੱਖ ਹੋਣ 'ਤੇ ਮਾਣ ਹੈ
ਸਿੱਖੀ ਸਾਡੀ ਸ਼ਾਨ ਹੈ  ......

ਗੁਰੂਆਂ ਦੀ ਬਖਸ਼ੀ ਇਹ ਦਾਤ ਹੈ
ਪੰਜ ਕਕਾਰਾਂ ਦੀ ਸੌਗ਼ਾਤ ਹੈ
ਇਸ ਦੀ ਰਖਿਆ ਖਾਤਰ
ਗੁਰੂਆਂ ਨੇ ਵਾਰੀ ਜਾਨ  ਹੈ
ਸਿੱਖੀ ਸਾਡੀ ਸ਼ਾਨ ਹੈ
ਸਾਨੂੰ ਸਿੱਖ ਹੋਣ 'ਤੇ ਮਾਣ ਹੈ  .... .


ਸੰਪਰਕ ਪਤਾ - 18 ਇਸਟ ਲੇਨ , ਸੁੰਦਰਪੁਰ ,
 ਹਾਉਸ ਨ -5 , ਗੁਵਾਹਾਟੀ -5
ਮੋਬ -9864171300