गुरुवार, 19 नवंबर 2009

ਕਵਿਤਾ ਨਾਲ ਸੰਵਾਦ......

ਕਵਿਤਾ ਨਾਲ ਸੰਵਾਦ -ਹਰਕੀਰਤ 'ਹੀਰ'



ਅੱਜ ਅਚਾਨਕ ਕਵਿਤਾ
ਮੇਰੇ ਕੋਲ ਆ ਖਡ਼ੀ ਹੋਈ
ਹੋਲੀ ਜੇਹੀ ਮੁਸਕਾਈ
ਤੇ ਬੋਲੀ .....
'' ਤੂੰ ਮੈਨੂ ਭੁਲ ਗਈ ਨਾ 'ਹੀਰ'
ਖਬਰੇ ਹੁਣ ਤੈਨੂ ਮੇਰੀ ਲੋਡ਼ ਨਹੀਂ '' ....

ਮੈਂ ਸਹਿਮ ਗਈ
ਹਿਰੀਆਂ ਨਜ਼ਰਾਂ ਨਾਲ
ਕਵਿਤਾ ਵਲ ਵੇਖਿਆ ..
ਉਸਨੂੰ ਸੀਨੇ ਨਾਲ ਲਾ, ਆਖਿਆ ....
'' ਤੂੰ ਮੈਨੂ ਗਲਤ ਸਮਝ ਰਹੀ ਹੈਂ ਸਖੀਏ
ਤੇਰੇ ਬਿਨਾ ਮੇਰੀ ਕੋਈ ਹੋਂਦ ਨਹੀਂ
ਤੂੰ ਤੇ ਮੇਰੇ ਜਿਸਮ ,
ਮੇਰੀ ਰੂਹ ਵਿਚ ਵਸਦੀ ਹੈਂ
ਜੇਕਰ ਤੂੰ ਨਾ ਹੁੰਦੀ ...
'ਹੀਰ ' ਨੇ ਵੀ ਨਹੀਂ ਸੀ ਹੋਣਾ
ਤੇਰੇ ਤੋਂ ਤਾਂ ਹੀ ਮੈਂ
ਇਹ ਜੀਵਨ ਪਾਇਆ ਹੈ
ਤੇ ਤੇਰੇ ਨਾਲ ਹੀ
ਖਤਮ ਵੀ ਕਰਾਂਗੀ ...

ਪਰ ਜਾ....
ਅੱਜ ਮੈਂ ਤੈਨੂੰ
ਅਜਾਦ ਕਰਦੀ ਹਾਂ
ਪਤਾ ਕਿਓਂ ....?
ਖੋਰੇ ਮੇਰੇ ਵਰਗੀਆਂ
ਹੋਰ ਕਿਤਨੀਆਂ ਰੂਹਾਂ ਨੂੰ
ਤੇਰੀ ਤਲਾਸ਼ ਹੋਵੇ .....!!

7 टिप्‍पणियां:

  1. हर्कीरत जी कम्प्यूटर का प्रोसेसर चेन्ज करवाया है इस लिये अभी पंजाबी फाँट नहीं डाला है पढ नहीं पा रही। एक दो दिन बाद आती हूँ शुभकामनायें

    जवाब देंहटाएं
  2. ਬਹੁਤ ਖੂਬਸੂਰਤ ਖਿਆਲ, ਕਵਿਤਾ ਅਜਾਦ ਕਰ ਰਹੇ ਹੋ , ਪਾਠਕ ਹਮੇਸ਼ਾਂ ਤੁਹਾਡੀ ਕਵਿਤਾ ਦੀ ਨਿਰੰਤਰ ਧਾਰਾ ਦ ਨਾਲ਼ ਨਾਲ਼ ਵਹਿੰਦੇ ਰਹਿਣਗੇ

    जवाब देंहटाएं
  3. ਤੂੰ ਤੇ ਮੇਰੇ ਜਿਸਮ ,
    ਮੇਰੀ ਰੂਹ ਵਿਚ ਵਸਦੀ ਹੈਂ
    ਜੇਕਰ ਤੂੰ ਨਾ ਹੁੰਦੀ ...
    'ਹੀਰ ' ਨੇ ਵੀ ਨਹੀਂ ਸੀ ਹੋਣਾ
    ਤੇਰੇ ਤੋਂ ਤਾਂ ਹੀ ਮੈਂ
    ਇਹ ਜੀਵਨ ਪਾਇਆ ਹੈ
    ਤੇ ਤੇਰੇ ਨਾਲ ਹੀ
    ਖਤਮ ਵੀ ਕਰਾਂਗੀ ...

    kinni khubsurat committment hai...wah Harkirat ji kavita nu bahut sone dhang naal free vee kar ditta....

    जवाब देंहटाएं
  4. SACH "TERE BINA MERI KOI HONDH NAHI" KAVITA JINDDDI DI LUBRICATION HAI AISDE BINA TAN ASI SUKI GRARIAN WANG AAPSCH HI RAGDA KHA KHA KE KHATAM HO JAIYEA

    जवाब देंहटाएं