मंगलवार, 24 फ़रवरी 2015

ਜ਼ਿੰਦਗੀ ਦਾ ਵੇਦ  .....

ਰਾਤ ਦਾ ਪਿਛਲਾ ਪਹਿਰ
ਅਜੇ ਸਵੇਰ ਨਹੀਂ ਸੀ ਬਣਿਆ
ਜਦੋਂ ਖਵਾਬਾਂ ਨੇ ਉਦਾਸੀਆਂ ਦੇ ਹਰਫ਼ ਪੜ੍ਹੇ
ਹੰਝੂਆਂ ਦੇ ਚਿਰਾਗ ਬਾਲੇ
ਤੇ ਮੁਹੱਬਤ ਦੀਆਂ ਕਬਰਾਂ ਨੂੰ ਛਾਤੀ ਨਾਲ ਲਾ ਕੇ
ਖੂਬ  ਰੋਏ  .....
ਖਿਆਲਾਂ ਨੇ ਕੰਜਕਾਂ ਬੁਲਾਈਆਂ
ਪੈਰ ਧੋਤੇ ,ਸੰਧੂਰ ਲਾਇਆ , ਮੋਲੀ ਬੰਨੀ
ਤੇ ਟਕਾ ਟਕਾ ਰੱਖ ਕੇ
ਕੰਜਕਾਂ ਕੁੰਆਰੀਆਂ ਨੂੰ
ਮੱਥਾ ਟੇਕਿਆ   .....
ਹੁਣ  ਜ਼ਿੰਦਗੀ ਨੂੰ
ਵੇਦ ਪੜ੍ਹਨਾ ਆ ਗਿਆ ਸੀ  .....

ਹੀਰ  .....

2 टिप्‍पणियां: