शुक्रवार, 5 अक्तूबर 2012

ਹਰਕੀਰਤ 'ਹੀਰ' ਦੇ ਹਾਇਕੂ .................

(੧)

ਵਰੇ ਬੀਤਗੇ
ਡਰੇ ਖੁੱਲਣੋ ਹੁਣ
ਦਿਲ ਦਾ ਬੂਹਾ

(੨)


ਜਾਂਦੀ ਰਾਤ ਦੇ
ਅੰਤਿਮ ਪਹਿਰ 'ਚ
ਰੋਈ ਖਾਮੋਸ਼ੀ ...

(੩)

ਆ ਇਕ ਵਾਰੀ
ਪੈਰਾਂ ਤੇ ਡੋਲ ਦੀਆਂ
ਉਮਰ ਸਾਰੀ ...

(੪)

ਰੁਖੋਂ ਝੜਗੇ 
ਮੁਹੱਬਤਾਂ ਦੇ ਪੱਤੇ
ਜਿਉਵਾਂ ਕਿਵੇਂ ...?

(੫)

ਚਾਨਣੀ ਰਾਤ
ਉਤ੍ਤਰੀ ਗੁਮਸੁਮ
ਝੀਲ ਦੇ ਪਾਣੀ


(੬)

ਟੁਟ ਗਿਆ ਵੇ
ਦਿਲ ਦਾ ਫੁਲਦਾਲ
ਫੁੱਲ ਖਿੜੇ ਨਾ

(੭)

ਯਾਦਾਂ ਲਿਪਟੀ
ਮੁਹੱਬਤਾਂ ਦੀ ਪੀਂਘ 

 ਜਾਏ ਨਾ ਝੁਲੀ

(8)


'ਚੰਦ' ਵਾਹਿਆ
ਤੇਰੇ ਨਾਂ ਦੀ ਥਾਵੇਂ
ਮੇਰਾ ਸੁਨੇਹਾ ...

(9)

ਮੁਈ ਉਦਾਸ
ਅੱਖਾਂ ਨੂੰ ਕਰ ਜਾਂਦੀ
ਹੱਸਦੀ ਹਵਾ
(੧੦)

ਅੱਥਰੂ ਬਣ
ਨਜ਼ਮ ਉਤਰੀ ਹੈ
ਕੰਬਣ ਹੱਥ
(੧੧)

ਲੈ ਆਈ ਹਾਂ
ਜਿਉਂਣ ਜੋਗਾ ਹਾੱਸਾ
ਤੇਰੀ ਗਲਿਓਂ

(੧੨)


ਸਰਦ ਹਵਾ
ਵਿਹੜੇ ਬੈਠੀ ਕੰਬੇ
ਖੂੰਜੇ 'ਚ ਬੇਬੇ

(੧੩ )

ਮੰਜਿਉ ਲਾਹੀ

 ਬੇਬੇ ਅੰਤਿਮ ਸਾਹੀਂ
ਕੰਬਣ ਛੱਤਾਂ 

(੧੪)

ਲੈ ਆਈ ਖੁਸ਼ੀ
ਨਿੱਕੀ ਦੀਆਂ ਫਰਾਕਾਂ
ਹੱਸਣ ਰੱਸੀ....
(੧੫)

ਅਮ੍ਰਿਤ ਵੇਲੇ 

  ਰੱਬਾ ਦਿੱਤੀ ਅਵਾਜ
ਤੇਰਾ ਸਹਾਰਾ ....

4 टिप्‍पणियां:


  1. ਆ ਇਕ ਵਾਰੀ
    ਪੈਰਾਂ ਤੇ ਡੋਲ ਦੀਆਂ
    ਉਮਰ ਸਾਰੀ ...


    ਕਰਾ ਦੁਆਂਵਾ, ਤੇਰੀ ਬਣੀ ਰਹੇ ਸਰਦਾਰੀ
    ਮੌਤ ਅੱਗੇ ਖੜੀ ਹੋ ਜਾਵਾਂ ਜਦ ਆਵੇਂ ਤੇਰੀ ਵਾਰੀ
    ਨਾ ਮੁਖ ਮੋੜ ਮੈਂ ਤੋ ਜਾਂਦੀ ਹਾਂ ਤੇਥੋ ਵਾਰੀ ਵਾਰੀ!

    जवाब देंहटाएं
  2. बहुत ही सुन्दर, मैंने इसे पंजाब यूनिवर्सिटी के सोफ्टवेयर से कन्वर्ट करके पढ़ा..आभार मेरी पोस्ट "कुछ यादें" पर आपकी टिपण्णी अपेक्षित है.

    जवाब देंहटाएं
  3. ਹੀਰ ਜੀ ,
    ਸਤ ਸ਼੍ਰੀ ਅਕਾਲ !!

    ਤੁਹਾਨੂੰ ਦਸਣਾ ਚਾਹੁੰਦੀ ਹਾਂ ਕੀ ਮੈਂ ਤਾਂ ਏਕ ਨਿਮਾਣੀ ਕੁੜੀ ਹਾਂ, ਜਿਸਨੂੰ ਤੁਹਾਡੇ ਆਸ਼ੀਸ਼ ਦੀ ਲੋੜ ਹੈ ਤੇ ਮੇਰਾ ਨਾਮ ਟੀਨਾ ਹੈ !!
    ਜੋ ਹੋ ਸਕੇ ਤਾਂ ਵੇਖਣਾ ਪੋਸਟ
    चार दिन ज़िन्दगी के .......
    बस यूँ ही चलते जाना है !!

    जवाब देंहटाएं