गुरुवार, 27 जनवरी 2011

ਰਾਤ ਦਾ ਹੋਉਕਾ .....

ਰਾਤ ਦਾ ਹੋਉਕਾ .....

ਜੱਦ ਸੂਰਜ ਡੁੱਬਦਾ
ਰਾਤ ਤਾਰਿਆਂ ਦੀ ਬੁੱਕਲ ਮਾਰੀ
ਉਸਦੇ ਘਰ ਵੱਲ ਤੁਰ ਪੈਂਦੀ
ਉਸਦੀਆਂ ਅਖਾਂ ਵਿਚ
ਸਚਾਈ ਵੇਖ ...
ਮਾੜੀਆਂ'ਚ ਦਿਵਾ ਵਲਦਾ
ਜ਼ਿੰਦਗੀ ਹੋਲੀ ਜੇਹੀ
ਹੋਉਕਾ ਭਰਦੀ ..
ਰਾਤ ਕੰਬਦੇ ਹਥਾਂ ਵਿਚ
ਗੁਲਾਬ ਫੜੀ
ਕਬਰ'ਚ ਲੁਕ ਜਾਂਦੀ .....!!

3 टिप्‍पणियां:

  1. ਹੀਰਜੀ ਤੁਹਾਡੀ ਸੰਵੇਦਨ ਸ਼ੀਲਤਾ ਦਾ ਕੋਈ ਜਵਾਬ ਨਹੀਂ . ਵੇਦਨਾ ਅਤੇ ਜ਼ਜਬਾਤ ਨੂੰ ਸ਼ਬਦਾਂ ਚ ਪਿਰੋਨਾ ਤੁਹਾਡੇ ਤੋਂ ਵਧੀਆ ਕੋਈ ਕਰ ਨਹੀਂ ਸਕਦਾ.ਮੈਂ ਤੁਹਾਡੀਆਂ ਰਚਨਾਵਾਂ ਤੋ ਬਹੁਤ ਹੀ ਪ੍ਰਭਾਵਿਤ ਹਾਂ.ਤੁਹਾਡੀਆਂ ਰਚਨਾਵਾਂ ਵਿਚੋਂ ਅਮ੍ਰਿਤਾ ਪ੍ਰੀਤਮ ਦੀ ਕਲਮ ਦੀ ਮਹਕ ਆਊਂਦੀ ਹੈ.ਇਸੇ ਕਰਕੇ ਤੁਹਾਨੂੰ ਅਮ੍ਰਿਤਾ ਪ੍ਰੀਤਮ ਕਹਿਣ ਦੀ ਹਿਮਾਕਤ ਕੀਤੀ ਹੈ.
    ਤੁਹਾਡੀ ਪਲੇਠੀ ਕਵਿਤਾ ਵੀ ਸ਼ਬਦਾਂ ਦੀ ਕਸ਼ੀਦਾਕਾਰੀ ਹੈ.ਤੁਹਾਡੀ ਕਲਮ ਨੂੰ ਢੇਰਾਂ ਸ਼ੁਭਕਾਮਨਾਵਾਂ.
    ਸ਼ਾਲਾ ਤੁਹਾਡੀ ਕਲਮ ਗਹਰਾਈ ਨਾਲ ਲਿਖਦੀ ਰਵੇ ਤੇ ਅਸੀਂ ਇਸ ਗਹਰਾਈ ਵਿਚ ਡੁਬਦੇ ਰਹੀਏ .

    जवाब देंहटाएं
  2. kya baat hai, andar tak varh gayi eh poem

    ਜ਼ਿੰਦਗੀ ਹੋਲੀ ਜੇਹੀ
    ਹੋਉਕਾ ਭਰਦੀ ..
    ਰਾਤ ਕੰਬਦੇ ਹਥਾਂ ਵਿਚ
    ਗੁਲਾਬ ਫੜੀ
    ਕਬਰ'ਚ ਲੁਕ ਜਾਂਦੀ .....!!


    nishabd ho giya ha..............

    जवाब देंहटाएं
  3. ਹੀਰਜੀ ਮੈਂ ਆਪਣੀ ਤਸਵੀਰ ਤੁਹਾਡੇ ਕਹਿਣ ਅਨੁਸਾਰ ਜਲਦ ਲਗਾ ਦੇਵਾਂਗਾ.ਬਸ ਜ਼ਰਾ ਮੰਜੂਰੀ ਦੀ ਉਡੀਕ ਹੈ.
    ਪਰ ਤਸਵੀਰਾਂ ਝੂਠ ਬੜਾ ਬੋਲਦੀਆਂ ਨੇ.
    ਤੁਹਾਡੀ ਨਵੀਂ ਕਵਿਤਾ ਦੇ ਇੰਤਜ਼ਾਰ ਵਿਚ.
    sagebob19@yahoo.in

    जवाब देंहटाएं