गुरुवार, 1 अप्रैल 2010

ਮਾਂ ......

ਮਾਂ ......

ਮਾਂ ਬੋਲਦੀ ਤਾਂ ਕਿਤ੍ਯੋੰ
ਗੁਫਾਵਾਂ ਵਿਚੋਂ
ਗੂੰਜ ਉਠਦੇ ਅਖਰ
ਮੰਦਿਰ ਦੀਆਂ ਘੰਟਿਆਂ ਵਿਚ ਰੱਲ
ਲੋਕ ਗੀਤਾਂ ਵਾਂਗ ਗੁਨਗੁਨਾ ਉਠਦੇ
ਮਾਂ ਦੇ ਬੋਲ ....

ਮਾਂ ਰੋਂਦੀ ਤਾਂ ...
ਉਤਰ ਆਂਦੇ
ਅਸਮਾਨ ਉੱਤੇ ਬੱਦਲ
ਕੀਤੇ ਕੋਈ ਬਿਜਲੀ ਚਮਕਦੀ
ਝੁਲਸ ਜਾਂਦੀਆਂ ਡਾਲਾਂ
ਕੁਝ ਰੁਖ ਖੜ ਜਾਂਦੇ ਅਡੋਲ.....

ਮਾਂ ਪਤ੍ਥਰ ਨਹੀਂ ਸੀ
ਪਾਣੀ ਤੇ ਅੱਗ ਵੀ ਨਹੀਂ ਸੀ
ਓਹ ਤੇ ਹੰਜੂਆਂ ਦੀ ਨੀਂ ਤੇ ਉਗਿਆ
ਅਸੀਸਾਂ ਦਾ ਫੂੱਲ ਸੀ ....
ਅੱਜ ਵੀ ਜਦ ਵੇਖਦੀ ਹਾਂ
ਭਰੀਆਂ ਅਖਾਂ ਨਾਲ
ਮਾਂ ਦੀ ਤਸਵੀਰ ਵੱਲ ...
ਉਸਦੀਆਂ ਅਖਾਂ ਵਿਚ
ਉੱਗ ਆਂਦੇ ਨੇ
ਦੁਆਵਾਂ ਦੇ ਬੋਲ .....!!