गुरुवार, 1 अप्रैल 2010

ਮਾਂ ......

ਮਾਂ ......

ਮਾਂ ਬੋਲਦੀ ਤਾਂ ਕਿਤ੍ਯੋੰ
ਗੁਫਾਵਾਂ ਵਿਚੋਂ
ਗੂੰਜ ਉਠਦੇ ਅਖਰ
ਮੰਦਿਰ ਦੀਆਂ ਘੰਟਿਆਂ ਵਿਚ ਰੱਲ
ਲੋਕ ਗੀਤਾਂ ਵਾਂਗ ਗੁਨਗੁਨਾ ਉਠਦੇ
ਮਾਂ ਦੇ ਬੋਲ ....

ਮਾਂ ਰੋਂਦੀ ਤਾਂ ...
ਉਤਰ ਆਂਦੇ
ਅਸਮਾਨ ਉੱਤੇ ਬੱਦਲ
ਕੀਤੇ ਕੋਈ ਬਿਜਲੀ ਚਮਕਦੀ
ਝੁਲਸ ਜਾਂਦੀਆਂ ਡਾਲਾਂ
ਕੁਝ ਰੁਖ ਖੜ ਜਾਂਦੇ ਅਡੋਲ.....

ਮਾਂ ਪਤ੍ਥਰ ਨਹੀਂ ਸੀ
ਪਾਣੀ ਤੇ ਅੱਗ ਵੀ ਨਹੀਂ ਸੀ
ਓਹ ਤੇ ਹੰਜੂਆਂ ਦੀ ਨੀਂ ਤੇ ਉਗਿਆ
ਅਸੀਸਾਂ ਦਾ ਫੂੱਲ ਸੀ ....
ਅੱਜ ਵੀ ਜਦ ਵੇਖਦੀ ਹਾਂ
ਭਰੀਆਂ ਅਖਾਂ ਨਾਲ
ਮਾਂ ਦੀ ਤਸਵੀਰ ਵੱਲ ...
ਉਸਦੀਆਂ ਅਖਾਂ ਵਿਚ
ਉੱਗ ਆਂਦੇ ਨੇ
ਦੁਆਵਾਂ ਦੇ ਬੋਲ .....!!

7 टिप्‍पणियां:

  1. harkeerat ji,
    man sheershak ton tuhadi kavita bot e soni lagi.badhai hove.
    man te man e hundi hai .man varga te rabb vi ni ho sakdada.man bina te rabb vi ni jamm sakda.man aakhyan muh bhar janda hai.

    जवाब देंहटाएं
  2. likhna te punjabi vich chavnda si par font ni labhe. bas inj samjho ke dang e sarya hai.hale main net da navan khidari han.dig dig ke sikh e javnga.

    जवाब देंहटाएं
  3. ਹਰਕੀਰਤ ਜੀ, ਸਤਸ੍ਰੀ ਅਕਾਲ!
    ਆਪਜੀ ਦੀ ਕਵਿਤਾ ਮਾਂ ਬੋਤ ਚੰਗੀ ਲਗੀ ।ਬਧਾਈ ਹੋਵੇ!
    ਓਮ ਪੁਰੋਹਿਤ'ਕਾਗਦ'

    जवाब देंहटाएं
  4. KYA ISKA HINDI ANUVAAD DEKHNE KO MIL SAKTA HAI TAKI HAM LOG JO PANJABI NAHI JANTE ...SAMAJH SAKE ..

    जवाब देंहटाएं
  5. ਅਸੀਂ ਤਾਂ ਮਾਂ ਦੇ ਪਿਆਰ ਦਾ ਨਿਗ੍ਹ ਮਾਣਿਆ ਹੈ
    ਉਨਾ ਨੂੰ ਪੁਛੋ ਜਿਨਾਂ ਨੇ ਸਿਰਫ "ਮਾਂ" ਇਕ ਲਫਜ਼
    ਹੀ ਸੁਣਿਆ ਹੈ....ਓਹ ਕਿੱਦਾਂ ਦੀ ਹੁੰਦੀ ਹੈ..ਸ਼ਾਇਦ
    ਅਖਾਂ ਬੰਦ ਕਰਕੇ ਆਪਣੇ ਆਪ ਨੂੰ ਮਾਂ ਦੀ ਗੋਦ
    ਵਿਚ ਰਖ ਸਕਦੇ ਹਨ ਪਰ ਅਸਲੀਅਤ ਤੋਂ ਬਹੁਤ
    ਦੂਰ ਨੇ ਓਹ ...........ਬਹੁਤ ਖੂਬਸੂਰਤ ਨਜ਼ਮ ਹੈ ਇਹ
    ਤੁਹਾਡੀ ....ਮੇਰੇ ਵਲੋਂ ਢੇਰ ਸਾਰੀਆਂ ਮੁਬਾਰਕਾਂ ਕ਼ਬੂਲ ਕਰੋ ਜੀ

    जवाब देंहटाएं
  6. ਮਾਂ ਬੋਲਦੀ ਤਾਂ ਕਿਤ੍ਯੋੰ
    ਗੁਫਾਵਾਂ ਵਿਚੋਂ
    ਗੂੰਜ ਉਠਦੇ ਅਖਰ
    ਮੰਦਿਰ ਦੀਆਂ ਘੰਟਿਆਂ ਵਿਚ ਰੱਲ
    ਲੋਕ ਗੀਤਾਂ ਵਾਂਗ ਗੁਨਗੁਨਾ ਉਠਦੇ
    ਮਾਂ ਦੇ ਬੋਲ ....


    ਲਾਜਵਾਬ...

    जवाब देंहटाएं
  7. ਸਭ ਤੋਂ ਉੱਚੀ ਰੱਬ ਦੀ ਥਾਂ
    ਦੂਜੇ ਥਾਂ 'ਤੇ ਆਉਂਦੀ ਮਾਂ
    ਕੀ ਹੋਇਆ ਜੇ ਰੱਬ ਨਹੀਂ ਤੱਕਿਆ
    ਰੱਬ ਵਰਗੀ ਮੇਰੀ ਮਾਂ ਤਾਂ ਹੈ
    ਉਸ ਦੀਆਂ ਦਿੱਤੀਆਂ ਦੁਆਵਾਂ ਦੀ
    ਮੇਰੇ ਸਿਰ 'ਤੇ ਛਾਂ ਤਾਂ ਹੈ

    ਹਰਦੀਪ
    http://punjabivehda.wordpress.com

    जवाब देंहटाएं