शनिवार, 21 मार्च 2009

ਅੱਧਖਿੜੇ ਫੁੱਲ....!!

ਆ ਅੱਜ ਦੀ ਰਾਤ ਤੈਨੂੰ
ਆਖਿਰੀ ਖਤ ਲਿਖ ਦੀਆਂ
ਟੂਟੀ ਹੋਈ ਸਿਸਕਦੀ ਜ਼ਿੰਦਗੀ ਵਿਚ
ਕੌਣ ਜਾਣੇ ਫੇਰ ਕੋਈ ਰਾਤ ਆਵੇ ਜਾਂ ਨਾ ਆਵੇ

ਆ ਅੱਜ ਦੀ ਰਾਤ ਨੂੰ ਪੀਰੋ ਲਈਏ
ਯਾਦਾਂ ਦੇ ਸੁਨਹਰੇ ਵਰਕੇਆਂ ਵਿਚ
ਕੌਣ ਜਾਣੇ ਕੱਲ ਦਾ ਸਹਰ ਵੀ ਤੱਕਣਾ
ਨਸੀਬ ਹੋਵੇ ਜਾਂ ਨਾ ਹੋਵੇ


ਦੂਰ ਝਰੋਖੇ ਵਿਚੋਂ ਝਾਂਕਦਾ ਪਿਆ
ਚੰਨ ਵੀ ਅੱਜ ਕੁਝ ਅਲ੍ਸਾਯਾ ਜਿਹਾ ਹੈ
ਧੂੰਧਲੀ ਜਿਹੀ ਹੈ ਚਾਂਦਨੀ
ਅੱਤੇ ਰਾਤ ਵੀ ਕੁਝ ਉਕਤਾਈ ਜਿਹੀ ਹੈ


ਘੜੀ ਦੀ ਸੂਈਆਂ ਦੀ ਟਿਕ- ਟਿਕ
ਪ੍ਰਤੀਪਲ ਮੇਰੇ ਹੋਣ ਦਾ ਅਹਿਸਾਸ
ਮੈਨੂੰ ਦਿਲਾ ਦਿੰਦਿਆਂ
ਚਾਰੋ ਪਾਸੇ ਹੈ ਮੌਤ ਜਿਹਾ ਸੰਨਾਟਾ
ਤੇ ਬਸ ਤੇਰੀ ਯਾਦ ਦਾ ਸਾਯਾ ਹੈ


ਖੁੰਜ ਗਏ ਜ਼ਿੰਦਗੀ ਦੇ ਸੁਨਹਿਰੇ ਵਰਕੇ
ਜ੍ਦੋਂ ਪਾਈਆਂ ਸੀ ਪਿਆਰ ਦੀਆਂ ਪਿੰਗਾਂ ਸਾਥਿਆ
ਉੱਡੇ ਸੀ ਨਾਲ ਨਾਲ ਦੋ ਪਖੇਰੁ
ਇਕ ਊਡ ਗਿਆ ਦੂਜਾ ਰਹਿ ਗਿਆ
ਅੱਧਵਿਚਕਾਰ ਸਾਥਿਆ


ਕੱਟੇ ਨੇ ਬਡ਼ੀ ਮੁਸਕੀਲ ਨਾਲ
ਜ਼ਿੰਦਗੀ ਦੇ ਕੁਝ ਲ੍ਹ੍ਮੇ
ਨਹੀਂ ਹੁਣ ਹੋਰ ਜੀਣ ਦੀ ਆਰਜ਼ੂ ਸਾਥਿਆ
ਆ ਇਸ ਰਾਤ ਦੀਆਂ ਸੰਦੀਲੀ ਬਾਹਾਂ ਵਿਚ
ਲੁਕ ਕੇ ਚ੍ਲੀਏ ਕੀਤੇ ਦੂਰ
ਜਿਥੇ ਖਿਡਾ ਸਕੀਏ ਅਸੀਂ
ਆਪਣੇ ਪਿਆਰ ਦੇ
ਅੱਧਖਿੜੇ ਫੁੱਲ....!!

11 टिप्‍पणियां:

  1. ਤੁਹਾਡੀਆਂ ਕਵਿਤਾਵਾਂ ਪੜ੍ਹਕੇ ਮਨ ਖੁਸ਼ ਹੋ ਗਿਆ.ਲਿਖਦੇ ਰਹਿਣਾ..ਅਸੀਂ ਉਡੀਕ ਦੇ ਰਹਾਂਗੇ.

    जवाब देंहटाएं
  2. ਖੁੰਜ ਗਏ ਜ਼ਿੰਦਗੀ ਦੇ ਸੁਨਹਿਰੇ ਵਰਕੇ
    ਜ੍ਦੋਂ ਪਾਈਆਂ ਸੀ ਪਿਆਰ ਦੀਆਂ ਪਿੰਗਾਂ ਸਾਥਿਆ
    ਉੱਡੇ ਸੀ ਨਾਲ ਨਾਲ ਦੋ ਪਖੇਰੁ
    ਇਕ ਊਡ ਗਿਆ ਦੂਜਾ ਰਹਿ ਗਿਆ
    ਅੱਧਵਿਚਕਾਰ ਸਾਥਿਆ
    ਬਹੁਤ ਸੋਹਣਾ ਲਿਖਿਯਾ ਜੇ ... ਦਿਲ ਵਿਚ ਖੁਬ ਗਯਾ ਹੈ

    जवाब देंहटाएं
  3. Harkirat ji dil tan bahut lokan da karda hai k
    kite dur chle jayie ohna dukhdai pagdandia ton
    jithe kadi kande chubhe c najak pairan ch,pr
    jindgi da sach hai k eh safar poora tan karna hi paina hai...so chalo..!!!

    जवाब देंहटाएं
  4. ਆ ਅੱਜ ਦੀ ਰਾਤ ਨੂੰ ਪੀਰੋ ਲਈਏ
    ਯਾਦਾਂ ਦੇ ਸੁਨਹਰੇ ਵਰਕੇਆਂ ਵਿਚ
    ਕੌਣ ਜਾਣੇ ਕੱਲ ਦਾ ਸਹਰ ਵੀ ਤੱਕਣਾ
    ਨਸੀਬ ਹੋਵੇ ਜਾਂ ਨਾ ਹੋਵੇ


    ਵਾਹ

    जवाब देंहटाएं
  5. ਖੂਬਸੂਰਤ ਕਵਿਤਾ ਹੈ.
    ਘੁਘੂਤੀ ਬਾਸੂਤੀ

    जवाब देंहटाएं
  6. ਖੁੰਜ ਗਏ ਜ਼ਿੰਦਗੀ ਦੇ ਸੁਨਹਿਰੇ ਵਰਕੇ
    ਜ੍ਦੋਂ ਪਾਈਆਂ ਸੀ ਪਿਆਰ ਦੀਆਂ ਪਿੰਗਾਂ ਸਾਥਿਆ
    ਉੱਡੇ ਸੀ ਨਾਲ ਨਾਲ ਦੋ ਪਖੇਰੁ
    ਇਕ ਊਡ ਗਿਆ ਦੂਜਾ ਰਹਿ ਗਿਆ
    ਅੱਧਵਿਚਕਾਰ
    kavita de naal man-vehrhe vich udasiyaan de pakheru utar aye.

    जवाब देंहटाएं
  7. ਹਰ੍ਕੀਰਤ ਜੀ ਇਹ ਅਧਖਿੜੇ ਫੁੱਲ ਹੀ ਸਾਡੀ ਜਿੰਦਗੀ ਨੂੰ ਦੂਜੇ ਲੋਕਾਂ ਦੀ ਜਿੰਦਗੀ ਨਾਲੋਂ ਵਖ
    ਕਰਦੇ ਹਨ ਅਤੇ ਬਿਰਹਾ ਦੀ ਐਸੀ ਪੀੜ ਦਾ ਅਹਿਸਾਸ ਕਰਵਾ ਦਿੰਦੇ ਹਨ ਕਿ ਸ਼ਿੱਦਤ ਨਾਲ ਅਸੀਂ
    ਕੁਦਰਤ ਦੀ ਹੋਂਦ ਨੂੰ ਮਹਿਸੂਸ ਕਰਦੇ ਹਾਂ ਅਤੇ ਆਪਣੇ ਵਜ਼ੂਦ ਨੂੰ ਤ੍ਲਾਸ਼ਦੇ ਹਾਂ. ਬਸ ਜਾਰੀ ਰਖੋ ਕੁਦਰਤ
    ਨਾਲ ਇਹ ਮੇਲਜੋਲ. ਅਸੀਂ ਕੱਟ ਲਵਾਂਗੇ ਜਿੰਦਗੀ ਦਾ ਇਸ ਵਾਰੀ ਦਾ ਇਹ ਸਫਰ....

    जवाब देंहटाएं
  8. 'ਆਵੇ ਜਾਂ ਨਾ ਆਵੇ ' ke sthan par 'ਆਵੇ ਨਾ ਆਵੇ' . with all my humblness and regards for you.
    सूर्यास्त से पहले /बाँट जाना चाहता हूँ /ठंडे लोगों mein/ नए सूरज की नर्म मुलायम रेशमी धूप/ गहन अनंत रIत्रिओं में प्रवेश से पहले/ सहेज लेना चाहता हूँ /कुछ कविता/ थोडा सा प्यार /मुट्ठी भर जीवन ...

    जवाब देंहटाएं