गुरुवार, 12 मार्च 2009

ਉਲਾਹ੍ਮੇ...

ਕਿਧਰੇ ਪੰਖ ਵਿਕਦੇ ਹੋਣ ਤਾਂ ਦਸ
ਉਡ ਕੇ ਜਾ ਬੈਠਾਂ ਖੁਦਾ ਦੀ ਮੁੰਡੇਰ ਉੱਤੇ
ਗਾ ਗਾਕੇ ਗੀਤ ਬਰਬਾਦਿਆਂ ਦੇ
ਸਜਦਾ ਕਰਾਂ ਮੈਂ ਰੋ ਰੋਕੇ

ਰੱਬਾ ਸਚਿਆ ਤੁੰ ਕਾਹਿਨੂ ਜੱਮਿਆਂ ਸੀ
ਧੀਆਂ ਵਲ੍ਦੇ ਤੰਦੂਰਾਂ ਵਿਚ ਝੋਖਣ ਨੂੰ
ਜਾਂ ਬੇੜੀਆਂ ਪੈਰਾਂ ਵਿਚ ਪਾ ਕਿਧਰੇ
ਬੰਨਣੀਆਂ ਸੀ ਕਿਲ ਨਾਲ ਗੁਓ ਵਾਂਗੂ

ਕੱਲ ਤਕ ਰਖਿਆ ਜਿਹੜੇ ਬਾਬੁਲ ਨੇ ਹਿਕ ਨਾਲ ਲਾ
ਸਤਖੈਰਾਂ ਮੰਗੀਆਂ ਤਤਿ ਵਾ ਨਾ ਲ੍ਗ ਜਾਏ
ਅੱਜ ਵੇਖ ਕਿਵੇਂ ਬੂਤ ਬਣ ਚਕ ਹਿਹਾ
ਧੀ ਦੀ ਜ੍ਲੀ ਹੋਈ ਲਾਸ਼ ਕੰਧੇ ਉੱਤੇ

ਤੇਰੀ ਰਹਿਮਤ ਦੇ ਨਾਲ ਚ੍ਲੇ ਦੁਨੀਆਂ ਸਾਰੀ
ਤੇਰੀ ਰਹਿਮਤ ਦੇ ਨਾਲ ਹੈ ਚੰਨ ਤਾਰੇ
ਦਸ ਫੇਰ ਕਿਓਂ ਦੁਖਾਂ ਵਿਚ ਪਲਦੀ ਧੀ ਰੱਬਾ
ਕਿਓਂ ਦਹੇਜ਼ ਦੇ ਵਾਸ੍ਤੇ ਨਿਤ ਜਾਂਦੀ ਮਾਰੀ...?

ਅੱਜ ਲਾਹ ਉਲਾਹ੍ਮੇ ਦੇਣੇ ਸਾਰੇ
ਤੈਨੂ ਕਰਨਾ ਪੈਣਾ ਨਿਯਾ ਰੱਬਾ
ਰਾਤ ਮੁੱਕਣ ਤੋਂ ਪਹਿਲਾਂ ਦੇਣਾ ਹੈ ਤੁੰ
ਮੇਰੇ ਹਰ ਇਕ ਸ੍ਵਾਲ ਦਾ ਜਵਾਬ ਰੱਬਾ....!?!

5 टिप्‍पणियां:

  1. ਰਾਤ ਮੁੱਕਣ ਤੋਂ ਪਹਿਲਾਂ ਦੇਣਾ ਹੈ ਤੁੰ
    ਮੇਰੇ ਹਰ ਇਕ ਸ੍ਵਾਲ ਦਾ ਜਵਾਬ ਰੱਬਾ....!?!
    I wish you could get your answers , lajwab kavita !

    जवाब देंहटाएं
  2. Satpal ji, aane ke liye shukriaa ...aapke blog pe gayi thi pr comt ke liye link nahi mil paya ya mai anjan hun us bare me...!!

    जवाब देंहटाएं
  3. ਹਰਕਿਰਤ ਜੀ.....ਤੁੱਸੀ ਏ ਚੰਗਾ ਕਿੱਤਾ ਹੈ ਕਿ ਪੰਜਾਬੀ ਚ ਵੀ ਲਿਖਿਯਾ ਹੈ .....ਮੁਬਾਰਕਾ

    जवाब देंहटाएं
  4. ਰੱਬਾ ਸਚਿਆ ਤੁੰ ਕਾਹਿਨੂ ਜੱਮਿਆਂ ਸੀ
    ਧੀਆਂ ਵਲ੍ਦੇ ਤੰਦੂਰਾਂ ਵਿਚ ਝੋਖਣ ਨੂੰ
    ਜਾਂ ਬੇੜੀਆਂ ਪੈਰਾਂ ਵਿਚ ਪਾ ਕਿਧਰੇ
    ਬੰਨਣੀਆਂ ਸੀ ਕਿਲ ਨਾਲ ਗੁਓ ਵਾਂਗੂ
    vaise te saree kavita ik peeda da ahsas dendee hai, par kuchh lynan dil noon kachotdiyaan chalee jandin ne . rab kol kinne-kinne swaal puchhe jaan?
    bot dinan baad ik khoobsurat kavit padan da mauka miliya.
    bot-bot vadhai !

    जवाब देंहटाएं