शनिवार, 2 जून 2012

ਇਕ ਖ਼ਤ ਇਮਰੋਜ਼ ਦੇ ਨਾਂ ......

ਇਕ ਖ਼ਤ ਇਮਰੋਜ਼ ਦੇ ਨਾਂ ......

ਹੁਣੇ-ਹੁਣੇ ਕੋਈ ਪੱਤਾ ਫੁਟਿਆ ਹੈ
ਤੇਰੇ ਖ਼ਤ ਦੀਆਂ ਸਤਰਾਂ ਨਾਲ
ਕੁਝ ਕਬਰਾਂ ਦੇ ਸ਼ੀਸ਼ੇ ਅਪਣੇ ਆਪ ਟੁਟ ਗਏ ਨੇ
ਅਤੇ ਓਹ ਗੁਲਾਬ ਜਿਹੜਾ
ਮੇਰੀ ਕਿਤਾਬ ਵਿਚ ਸਿਲਿਆ ਜਿਹਾ ਪਿਆ ਸੀ
ਕਬਰ ਦੇ ਮੂਡ ਖਿੜ ਪਿਆ ਹੈ
ਖਿੜਿਆ ਤੇ ਓਦਣ ਵੀ ਸੀ
ਜਿਦਣ ਤੇਰੇ ਹਥਾਂ ਨੇ ਓਸ ਕਿਤਾਬ ਨੂੰ
ਪਹਿਲੀ ਵਰਾਂ ਛੁਇਆ  ਸੀ ...

ਕੀ ਹੋਇਆ ...
ਜੇ ਤੇਰੇ ਹੱਥ  ਸੁਨਹਰੀ ਧੁਪ ਹੈ ?
ਮੈਂ ਵੀ ਮਿੱਟੀ ਦੇ ਭਾਂਡੇ ਵਿਚ
ਕੁਝ ਕਿਰਨਾ ਸਾਂਭ ਲਈਆਂ ਨੇ
ਹਨੇਰੇ ਤੋਂ ਬਹਾਦ ਇਕ ਸੂਰਜ ਉਗਦਾ ਹੈ ਜਿਸ਼ਮ ਵਿਚ
ਫਿਰ ਮੁਕਦੀ ਨਹੀਂ ਸਵੇਰ ਕਦੇ ਵੀ
ਜ਼ਿੰਦਗੀ ਦੇ ਕਿਰ ਗਏ ਰੰਗ
ਮੂਡ-ਮੂਡ ਪਿਘਲ ਉਠਦੇ ਨੇ
ਮੇਰੇ ਆਲੇ-ਦੁਆਲੇ
ਤੇ ਮੈਂ ....
ਹਕੀਰ ਤੋਂ ਹੀਰ ਹੋ ਜਾਨੀ  ਹਾਂ ...

ਤੇਰੇ ਏਹਸਾਸ ਹੁਣ...
 ਮੇਰੇ ਸਾਹ ਜੋਗੇ ਹੋ ਗਏ ਹਨ
ਘੁਲਦੀ ਰਹੰਦੀ ਹੈ ਖੁਸ਼ਬੂ ਹਵਾਵਾਂ ਵਿਚ
ਜੋ ਚੁਣ ਲੈਂਦੀ ਹੈ ਸਾਰੀ ਪੀੜ ਜਿਸ਼ਮ ਦੀ
ਤੇ ਮੈਂ ਰੂਹ ਤੋਂ ਵੀ ਹਲਕੀ ਹੋ ਜਾਂਦੀ ਹਾਂ
ਜੇਕਰ ਤੂੰ ਸ਼ਬਦਾਂ ਦੀ ਦੇਹ ਧਾਰੀ ਨਾ ਆਉਂਦਾ
ਮੇਰੇ ਸਾਹਮਣੇ
ਮੈਂ ਜ਼ਿੰਦਗੀ ਭਰ ਪਾਣੀ ਵਿਚ
ਕਿੱਲਾਂ ਠੋਕਦੀ ਰਹਿਣਾ ਸੀ
ਤੇ ਓਹ ਸਾਰੇ ਏਹਸਾਸ ਮੁਰਦਾ ਹੋ ਜਾਣੇ ਸੀ
ਜੋ ਹੁਣ...
 ਮੇਰੀ ਨਜ਼ਮਾਂ ਦਾ ਘੁੰਡ ਚੂਕ
ਹੌਲੀ -ਹੌਲੀ ਮੁਸਕਾਣ ਲਗ ਪਏ ਨੇ ....

सोमवार, 7 मई 2012

੨੭ ਫ਼ਰਵਰੀ ੨੦੧੨ ਦਿੱਲੀ ਪ੍ਰਗਤੀ ਮੈਦਾਨ ਵਿਚ ਇਮਰੋਜ਼ ਜੀ ਦੇ ਹਥੋਂ ਮੇਰੇ  ਕਾਵ੍ਯ  ਸੰਗ੍ਰਹ  ''ਦਰਦ  ਕੀ  ਮਹਕ '' ਦਾ  ਵਿਮੋਚਨ ਹੋਇਆ ...ਓਦੋਂ ਹੀ ਇਮਰੋਜ਼ ਜੀ ਨੇ ਅਪਣੇ ਘਰ ਆਂ ਦਾ ਨਿਯੋਤਾ ਵੀ ਦਿਤਾ ....ਕਰੀਬ ਤੀਨ ਘੰਟੇ ਦੀ ਓਸ ਮੁਲਾਕਾਤ ਨੇ ਮੈਨੂ ਰੱਬ ਦੇ ਦਰਸ਼ਨ ਕਰਵਾ ਦਿੱਤੇ ...ਜਿਥੇ  ਮੁਹੱਬਤ ਵਸਦੀ  ਹੈ ਰੱਬ ਵੀ ਓਥੇ ਹੀ ਵਸਦਾ ਹੈ .....ਅਤੇ ਇਮਰੋਜ਼ ਜੀ ਦਾ ਘਰ ਕਿਸੇ ਮੁਹੱਬਤ ਦੇ ਮੰਦਿਰ ਤੋਂ ਕਮ ਨਹੀਂ ਸੀ ...ਘਰ ਆ ਕੇ ਮੈਂ ਓਹਨਾ ਤੇ ਇਕ ਲੰਬਾ ਆਲੇਖ ਲਿਖਿਆ ਅਤੇ ਜਦੋਂ ਇਹ ਇਥੇ ਦੇ ਸਮਾਚਾਰ ਪਤਰ ਵਿਚ ਪ੍ਰਿੰਟ   ਹੋਇਆ ਮੈਂ ਓਹਨਾ ਨੂੰ ਇਸ ਦੀ ਕਟਿੰਗ ਭੇਜੀ ...ਜਵਾਬ ਵਿਚ ਓਹਨਾ ਨੇ ੫,੬ ਪਨਿਆ ਦੀ ਮੁਹੱਬਤ ਭਰੀ  ਇਕ ਨਜ਼ਮ ਭੇਜੀ ( ਓਹ ਜਵਾਬ ਹਮੇਸ਼ਾ ਨਜ਼ਮ ਰੂਪ ਵਿਚ ਹੀ ਦਿੰਦੇ ਹਨ ) ਓਹਨਾ ਦੀ ਸਾਰੀ ਨਜ਼ਮ ਤੇ ਮੈਂ ਇਥੇ ਨਹੀਂ ਪੇਸ਼ ਕੇ ਸਕਦੀ ਭਰ ਅਖੀਰਲਾ ਪੰਨਾ ਪੇਸ਼ ਕਰ ਰਹੀ ਹਾਂ ...ਅਤੇ ਨਾਲ ਹੀ ਆਪਣਾ ਜਵਾਬ ਵੀ ......

ਰਾਂਝੇ ਦੀ ਹੀਰ ਨੂੰ
ਲਿਖਣਾ ਆਉਂਦਾ ਸੀ ਕੀ ਨਹੀਂ
ਪਤਾ ਨਹੀਂ
ਭਰ ਮੇਰੀ ਹੀਰ ਨੂੰ ਲਿਖਨਾ ਆਉਂਦਾ ਹੈ
ਅੱਜ ਜਦੋਂ ਮੈਂ ਉਸ ਸ਼ੀਸ਼ੇ ਵਿਚ ਵੇਖਿਆ
ਆਪਣੇ ਆਪ ਦੀ ਥਾਂ
ਜਾਂ ਹੀਰ ਦਿਸੀ
ਜਾਂ ਰੱਬ ਦਿਸਿਆ ......

                   ਇਮਰੋਜ਼..............੨੪/੪/੧੨

ਇਹ ਇਮਰੋਜ਼ ਜੀ ਦੇ ਖ਼ਤ ਦਾ ਉੱਤਰ ਹੈ .......

ਮਰੋਜ਼.....
  ਅੱਖਾਂ ਫਿਰ ਬਹਿ ਚਲੀਆਂ ਨੇ
ਕਿੰਨਾ ਹੀ ਚਿਰ ਮੈਂ ਤੇਰੇ ਸਬਦਾਂ ਨੂੰ ਚੁਮਦੀ ਰਹੀ
ਕਿੰਨਾ ਹੀ ਚਿਰ ਉਂਗਲਿਆਂ ਦੇ ਪੋਰਾਂ ਨਾਲ ਛੁਇਆ
ਫਿਰ ਇਹਨਾ ਦੇ ਨਾਲ ਹੀ ਮੈਂ
ਕਈ -ਕਈ ਵਰਾਂ
ਅਪਣਾ ਜਨਮ-ਦਿਨ ਮਨਾਇਆ
ਸੋਚਾਂ ਵਿਚ ਫੂਲ ਚੁਣੇ
ਮੁਹੱਬਤ ਨੂੰ ਭੇਂਟ ਕਿੱਤੇ ..
ਹਰ ਫੂਲ ਸਾਦਗੀ ਦਾ ਜਿਸ਼ਮ ਸੀ 
ਮੈਂ ਗਰੰਥ ਦੇ ਚਾਰ ਫੇਰੇ ਲਏ
ਤੇ ਸਾਰੇ ਫੂਲ ਉਸਦੀ ਝੋਲੀ ਪਾ ਦਿੱਤੇ
ਅੱਜ ਤਕ ਮੈਨੂੰ
ਹੀਰ ਹੋਣਾ ਸਮਝ ਨਹੀਂ ਆਇਆ ਸੀ
ਭਰ ਅੱਜ ਮੈਂ ਸਮਝ ਗਈ  ਸੀ ...
ਹੀਰ ਹੋਣਾ ਵੀ ਅਤੇ ਰਾਂਝਾ ਹੋਣਾ ਵੀ ....

ਲਗਦਾ ਹੈ ਅੱਜ
ਸਭ ਤੋਂ ਚੰਗਾ ਦਿਨ ਹੈ
ਰੱਬ ਤੋਂ ਵੀ ਚੰਗਾ ...
ਅਪਣੇ ਆਪ ਤੋਂ ਵੀ ਚੰਗਾ  ...
ਅੱਜ ਸ਼ਬਦਾਂ ਦੀ ਲੋੜ ਨਹੀਂ
ਪਾਣੀ ਦੀ ਵੀ ਨਹੀਂ
ਨਾ ਰੋਟੀ ਦੀ ਅਤੇ ਨਾ ਹੀ ਹਵਾ ਦੀ
ਅੱਜ ਕਿਸੇ ਚੀਜ ਦੀ ਭੁਖ ਨਹੀਂ
ਅੱਜ ਤੇਰੇ ਖ਼ਤ 'ਚ ਲਿਖਿਆ
ਹਰ ਇਕ  ਮੁਹੱਬਤ ਦਾ ਅਖਰ  ਮੇਰਾ ਹੈ
ਵਕਤ ਮੇਰੇ ਨਾਲ ਤੁਰੇ ਜਾਂ ਨਾ ਤੁਰੇ
ਮੈਂ ਮੁਹੱਬਤ ਦੇ ਨਾਲ ਤੁਰ ਪਈ ਹਾਂ
ਹਾਂ ਇਮਰੋਜ਼ ਮੈਂ ਮੁਹੱਬਤ ਦੇ ਨਾਲ ਤੁਰ ਪਈ ਹਾਂ........

                                     ਹੀਰ ..............੭/੫/੧੨

बुधवार, 20 जुलाई 2011

ਤਿਨਕਾ , ਕਬਰ ਤੇ ਤ੍ਰੇੜਾਂ .....

(1)

ਤਿਨਕਾ .....


ਪਰਬਤਾਂ
ਨੇ ...
ਫਿਰ ਬਾਂਹ ਫੜੀ ਹੈ
ਉਦਾਸੀਆਂ ਅਖਾਂ ਵਿਚ
ਉਡੀਕ ਲਈ ਬੈਠੀਆਂ ਨੇ
ਇਕ ਤਿਨਕਾ ਪ੍ਰੇਮ ਦਾ
ਸਰੋਵਰ ਵਿਚ ਉਛਲਿਆ ਹੈ
ਚਿੜੀ ਉਸ ਤਿਨਕੇ ਨਾਲ
ਆਪਣਾ ਘਰ ਸਜਾਣ ਲਗੀ ਹੈ
ਓਹ ਪਰਬਤ ਲੰਘਨਾ ਚਾਹੁੰਦੀ ਹੈ
ਤਿਨਕੇ ਦੇ ਸਹਾਰੇ ਨਾਲ .......


(2)


ਕਬਰ .....

ਵਕ਼ਤ ਦੀ ...
ਹਥੇਲੀ ਉੱਤੇ
ਪਈਆਂ ਦਰਾਰਾਂ ਨੇ
ਹੋਉਕਾ ਭਰਿਆ ਤੇ
ਹੋਉਲੀ ਜੇਹੀ ਆਖਿਆ ...
ਥਰਾਂ ਮੈਂ ਪੈਰ ਕਿਸ ਥਾਂ ...?
ਹਰ ਦਰਾਰ ਵਿਚ , ਨਫਰਤਾਂ
ਰਿਸ਼ਤਿਆਂ ਦੀ ਕਬਰ
ਖੋਦੀ ਬੈਠੀਆਂ ਨੇ .........


(३)

ਤ੍ਰੇੜਾਂ ......


ਅੱਜ ਦੀ ਰਾਤ
ਬੜੀ ਅਜੀਬ ਹੈ
ਬਾਰਿਸ਼ ਦੀਆਂ ਬੂੰਦਾਂ
ਕੰਬਦੀਆਂ ਰਹੀਆਂ
ਯਾਦਾਂ ਦੀਆਂ ਪੱਤੀਆਂ ਉੱਤੇ ....
ਦਬੇ ਕਦਮਾਂ ਨਾਲ
ਤੇਰੇ ਕਹੇ ਲਫਜ
ਅਖਾਂ ਦੀਆਂ ਕੋਰਾਂ ਦੇ
ਬੂਹੇ ਖੜਕਾਂਦੇ ਰਹੇ .....
ਅਤੇ ਮੈਂ ਦੇਰ ਰਾਤ ਤਕ
ਦੋਹਾਂ ਹੱਥਾਂ ਨਾਲ
ਸ਼ੀਸ਼ੇ ਉਤੇ ਪਈਆਂ
ਤ੍ਰੇੜਾਂ
ਲੁਕਾਂਦੀ ਰਹੀ .....!!

शुक्रवार, 25 फ़रवरी 2011

ਪੱਥਰ ਹੋਈ ਬੂੰਦ.....

ਪੱਥਰ ਹੋਈ ਬੂੰਦ.....


ਕਿਹੋ ਜਿਹੇ ਪੱਥਰ ਨੇ ...?
ਚਾਂਗਰਾਂ ਮਾਰਦੇ ...
ਕੀਤੇ ਮਿੱਟੀ ਪਾੱਟੀ ਹੈ
ਕੋਈ ਰਾਤ ਰਿਸ਼ਤੇ ਪਿਠ ਤੇ ਲੱਦੀ
ਢਾਹਾਂ ਮਾਰਦੀ ਹੈ ....
ਬੇਖਬਰ ਜਿਹੇ ਲਫਜ਼
ਹਨੇਰੇ ਦੀ ਬੁੱਕਲ ਵਿਚ
ਚੰਨ ਤਾਰਿਆਂ ਦੀ ਰਾਹ ਤੁਰ ਪਏ ਨੇ ...

ਮੈਨੂ ਪਤਾ ਤੂੰ ਤੁਫਾਨਾ ਕੋਲ
ਨਹੀਂ ਸੀ ਵੇਚੀ ਨਜ਼ਮ ..
ਫਿਰ ਇਹ ਜ਼ਖਮ ਕਿਓਂ ਬਿਖਰੇ ਪਏ ਨੇ ..?

ਜਦੋਂ ਤੂੰ ਆਖਿਰੀ ਵਾਰ ਮਿਲਿਆ ਸੀ
ਓਦੋਂ ਹੀ ਇਹ ਬੂੰਦ ਪੱਥਰ ਬਣ ਗਈ ਸੀ
ਆ ਅੱਜ ਇਸ ਦੀ ਕੱਬਰ ਤੇ
ਮਿੱਟੀ ਪਾ ਦਈਏ .......

गुरुवार, 3 फ़रवरी 2011

ਮੌਤ ਦਾ ਦਿਲਾਸਾ ....

ਮੌਤ ਦਾ ਦਿਲਾਸਾ ....


ਅੱਜ ਅੱਖ ਰੋਈ
ਤੇ ਮੌਤ ਨੇ ਹੱਥ ਫੜ ਲਿਆ
ਹਉਕੇ ਕਿਓਂ ਫ੍ਲੋਰਦੀ ਹੈਂ ..?
ਹਨੇਰੀਆਂ ਰਾਤਾਂ ਵਿਚ
ਸਵੇਰ ਬਹਿੰਦਾ ਹੈ
ਗਮਾਂ ਦੀ ਬਉਲੀ
ਨਹੀਂ ਹੈ ਰਾਤ ....

ਤੇਰਾ ਜਮਣਾ
ਨਜਾਇਜ਼ ਨਹੀਂ ਸੀ
ਅਜੰਤਾ-ਇਲੋਰਾ ਦੀਆਂ
ਗੁਫਾਵਾਂ ਵਿਚ ਬੈਠਾ ਹੈ
ਔਰਤ ਦਾ ਸਚ ....

ਕੋਈ ਭੱਟੀ ਤਪਦੀ ਹੈ
ਤਾਂ ਜ਼ਿੰਦਗੀ ਹੱਥ ਸੇਕਦੀ ਹੈ
ਮੁਹੱਬਤ ਉਮਰਾਂ ਨਹੀਂ ਵੇਖਦੀ
ਜਾ ਮੰਜੇ ਦੇ ਓਹ ਤੰਦ ਬੰਨ
ਜੇਹੜੇ ਰੱਸੀਆਂ ਤੋੜ ਸਕਣ
ਫੇਰ ਆਪਾਂ ਦੋਵੇਂ ...
ਨਾਲ ਚਲਾਂਗੇ .....!!

गुरुवार, 27 जनवरी 2011

ਰਾਤ ਦਾ ਹੋਉਕਾ .....

ਰਾਤ ਦਾ ਹੋਉਕਾ .....

ਜੱਦ ਸੂਰਜ ਡੁੱਬਦਾ
ਰਾਤ ਤਾਰਿਆਂ ਦੀ ਬੁੱਕਲ ਮਾਰੀ
ਉਸਦੇ ਘਰ ਵੱਲ ਤੁਰ ਪੈਂਦੀ
ਉਸਦੀਆਂ ਅਖਾਂ ਵਿਚ
ਸਚਾਈ ਵੇਖ ...
ਮਾੜੀਆਂ'ਚ ਦਿਵਾ ਵਲਦਾ
ਜ਼ਿੰਦਗੀ ਹੋਲੀ ਜੇਹੀ
ਹੋਉਕਾ ਭਰਦੀ ..
ਰਾਤ ਕੰਬਦੇ ਹਥਾਂ ਵਿਚ
ਗੁਲਾਬ ਫੜੀ
ਕਬਰ'ਚ ਲੁਕ ਜਾਂਦੀ .....!!

बुधवार, 15 दिसंबर 2010

ਮਿਲਣ ...ਤੇ..ਆਖਿਰੀ ਹਾਸਾ ...

(੧)
ਮਿਲਣ .....

ਨਜ਼ਮ ...
ਇਸ਼ਕ ਦੇ ਕਲੀਹਰੇ ਬੰਨ
ਹੋਲੀ -ਹੋਲੀ ਸੀਡੀਆਂ ਉੱਤਰ
ਤਾਰਿਆਂ ਦੇ ਘਰ ਨੂੰ ਤੁਰ ਪਈ ...

ਖੋਫ਼ਜ਼ਦਾ ਰਾਤ ਕੋਲਿਆਂ ਉਤੇ
ਪਾਣੀ ਪਾਉਂਦੀ ਰਹੀ .....!!

(੨)

ਆਖਿਰੀ ਹਾਸਾ ...

ਕਵਿਤਾ ਨੇ ....
ਉਸ ਵੱਲ ਆਖਿਰੀ ਵਾਰ
ਹਸਰਤ ਨਾਲ ਤੱਕਿਆ
ਨੀਮ-ਗੁਲਾਬੀ ਬੁੱਲ ਫਰਕੇ
ਹੰਝੂਆਂ ਵਾਲੀਆਂ ਪਲਕਾਂ
ਉਤਾਂਹ ਚੁਕੀਆਂ ...
ਤੇ ਹੋਲੀ ਜੇਹੀ ..
ਮੁਸ੍ਕੁਰਾ ਕੇ
ਬੋਲੀ .....

ਅੱਜ ਮੈਂ ਤੇਰੇ ਘਰ
ਜ਼ਿੰਦਗੀ ਦਾ
ਆਖਿਰੀ ਹਾਸਾ
ਹੱਸ ਚੱਲੀ ਹਾਂ .....!!