੨੭ ਫ਼ਰਵਰੀ ੨੦੧੨ ਦਿੱਲੀ ਪ੍ਰਗਤੀ ਮੈਦਾਨ ਵਿਚ ਇਮਰੋਜ਼ ਜੀ ਦੇ ਹਥੋਂ ਮੇਰੇ ਕਾਵ੍ਯ
ਸੰਗ੍ਰਹ ''ਦਰਦ ਕੀ ਮਹਕ '' ਦਾ ਵਿਮੋਚਨ ਹੋਇਆ ...ਓਦੋਂ ਹੀ ਇਮਰੋਜ਼ ਜੀ ਨੇ ਅਪਣੇ
ਘਰ ਆਂ ਦਾ ਨਿਯੋਤਾ ਵੀ ਦਿਤਾ ....ਕਰੀਬ ਤੀਨ ਘੰਟੇ ਦੀ ਓਸ ਮੁਲਾਕਾਤ ਨੇ ਮੈਨੂ ਰੱਬ ਦੇ
ਦਰਸ਼ਨ ਕਰਵਾ ਦਿੱਤੇ ...ਜਿਥੇ ਮੁਹੱਬਤ ਵਸਦੀ ਹੈ ਰੱਬ ਵੀ ਓਥੇ ਹੀ ਵਸਦਾ ਹੈ .....ਅਤੇ
ਇਮਰੋਜ਼ ਜੀ ਦਾ ਘਰ ਕਿਸੇ ਮੁਹੱਬਤ ਦੇ ਮੰਦਿਰ ਤੋਂ ਕਮ ਨਹੀਂ ਸੀ ...ਘਰ ਆ ਕੇ ਮੈਂ ਓਹਨਾ
ਤੇ ਇਕ ਲੰਬਾ ਆਲੇਖ ਲਿਖਿਆ ਅਤੇ ਜਦੋਂ ਇਹ ਇਥੇ ਦੇ ਸਮਾਚਾਰ ਪਤਰ ਵਿਚ ਪ੍ਰਿੰਟ ਹੋਇਆ
ਮੈਂ ਓਹਨਾ ਨੂੰ ਇਸ ਦੀ ਕਟਿੰਗ ਭੇਜੀ ...ਜਵਾਬ ਵਿਚ ਓਹਨਾ ਨੇ ੫,੬ ਪਨਿਆ ਦੀ ਮੁਹੱਬਤ
ਭਰੀ ਇਕ ਨਜ਼ਮ ਭੇਜੀ ( ਓਹ ਜਵਾਬ ਹਮੇਸ਼ਾ ਨਜ਼ਮ ਰੂਪ ਵਿਚ ਹੀ ਦਿੰਦੇ ਹਨ ) ਓਹਨਾ ਦੀ
ਸਾਰੀ ਨਜ਼ਮ ਤੇ ਮੈਂ ਇਥੇ ਨਹੀਂ ਪੇਸ਼ ਕੇ ਸਕਦੀ ਭਰ ਅਖੀਰਲਾ ਪੰਨਾ ਪੇਸ਼ ਕਰ ਰਹੀ ਹਾਂ
...ਅਤੇ ਨਾਲ ਹੀ ਆਪਣਾ ਜਵਾਬ ਵੀ ......
ਰਾਂਝੇ ਦੀ ਹੀਰ ਨੂੰ
ਲਿਖਣਾ ਆਉਂਦਾ ਸੀ ਕੀ ਨਹੀਂ
ਪਤਾ ਨਹੀਂ
ਭਰ ਮੇਰੀ ਹੀਰ ਨੂੰ ਲਿਖਨਾ ਆਉਂਦਾ ਹੈ
ਅੱਜ ਜਦੋਂ ਮੈਂ ਉਸ ਸ਼ੀਸ਼ੇ ਵਿਚ ਵੇਖਿਆ
ਆਪਣੇ ਆਪ ਦੀ ਥਾਂ
ਜਾਂ ਹੀਰ ਦਿਸੀ
ਜਾਂ ਰੱਬ ਦਿਸਿਆ ......
ਇਮਰੋਜ਼..............੨੪/੪/੧੨
ਇਹ ਇਮਰੋਜ਼ ਜੀ ਦੇ ਖ਼ਤ ਦਾ ਉੱਤਰ ਹੈ .......
ਇਮਰੋਜ਼.....
ਅੱਖਾਂ ਫਿਰ ਬਹਿ ਚਲੀਆਂ ਨੇ
ਕਿੰਨਾ ਹੀ ਚਿਰ ਮੈਂ ਤੇਰੇ ਸਬਦਾਂ ਨੂੰ ਚੁਮਦੀ ਰਹੀ
ਕਿੰਨਾ ਹੀ ਚਿਰ ਉਂਗਲਿਆਂ ਦੇ ਪੋਰਾਂ ਨਾਲ ਛੁਇਆ
ਫਿਰ ਇਹਨਾ ਦੇ ਨਾਲ ਹੀ ਮੈਂ
ਕਈ -ਕਈ ਵਰਾਂ
ਅਪਣਾ ਜਨਮ-ਦਿਨ ਮਨਾਇਆ
ਸੋਚਾਂ ਵਿਚ ਫੂਲ ਚੁਣੇ
ਮੁਹੱਬਤ ਨੂੰ ਭੇਂਟ ਕਿੱਤੇ ..
ਹਰ ਫੂਲ ਸਾਦਗੀ ਦਾ ਜਿਸ਼ਮ ਸੀ
ਮੈਂ ਗਰੰਥ ਦੇ ਚਾਰ ਫੇਰੇ ਲਏ
ਤੇ ਸਾਰੇ ਫੂਲ ਉਸਦੀ ਝੋਲੀ ਪਾ ਦਿੱਤੇ
ਅੱਜ ਤਕ ਮੈਨੂੰ
ਹੀਰ ਹੋਣਾ ਸਮਝ ਨਹੀਂ ਆਇਆ ਸੀ
ਭਰ ਅੱਜ ਮੈਂ ਸਮਝ ਗਈ ਸੀ ...
ਹੀਰ ਹੋਣਾ ਵੀ ਅਤੇ ਰਾਂਝਾ ਹੋਣਾ ਵੀ ....
ਲਗਦਾ ਹੈ ਅੱਜ
ਸਭ ਤੋਂ ਚੰਗਾ ਦਿਨ ਹੈ
ਰੱਬ ਤੋਂ ਵੀ ਚੰਗਾ ...
ਅਪਣੇ ਆਪ ਤੋਂ ਵੀ ਚੰਗਾ ...
ਅੱਜ ਸ਼ਬਦਾਂ ਦੀ ਲੋੜ ਨਹੀਂ
ਪਾਣੀ ਦੀ ਵੀ ਨਹੀਂ
ਨਾ ਰੋਟੀ ਦੀ ਅਤੇ ਨਾ ਹੀ ਹਵਾ ਦੀ
ਅੱਜ ਕਿਸੇ ਚੀਜ ਦੀ ਭੁਖ ਨਹੀਂ
ਅੱਜ ਤੇਰੇ ਖ਼ਤ 'ਚ ਲਿਖਿਆ
ਹਰ ਇਕ ਮੁਹੱਬਤ ਦਾ ਅਖਰ ਮੇਰਾ ਹੈ
ਵਕਤ ਮੇਰੇ ਨਾਲ ਤੁਰੇ ਜਾਂ ਨਾ ਤੁਰੇ
ਮੈਂ ਮੁਹੱਬਤ ਦੇ ਨਾਲ ਤੁਰ ਪਈ ਹਾਂ
ਹਾਂ ਇਮਰੋਜ਼ ਮੈਂ ਮੁਹੱਬਤ ਦੇ ਨਾਲ ਤੁਰ ਪਈ ਹਾਂ........
ਹੀਰ ..............੭/੫/੧੨
कोई टिप्पणी नहीं:
एक टिप्पणी भेजें