ਮੌਤ ਦਾ ਦਿਲਾਸਾ ....
ਅੱਜ ਅੱਖ ਰੋਈ
ਤੇ ਮੌਤ ਨੇ ਹੱਥ ਫੜ ਲਿਆ
ਹਉਕੇ ਕਿਓਂ ਫ੍ਲੋਰਦੀ ਹੈਂ ..?
ਹਨੇਰੀਆਂ ਰਾਤਾਂ ਵਿਚ
ਸਵੇਰ ਬਹਿੰਦਾ ਹੈ
ਗਮਾਂ ਦੀ ਬਉਲੀ
ਨਹੀਂ ਹੈ ਰਾਤ ....
ਤੇਰਾ ਜਮਣਾ
ਨਜਾਇਜ਼ ਨਹੀਂ ਸੀ
ਅਜੰਤਾ-ਇਲੋਰਾ ਦੀਆਂ
ਗੁਫਾਵਾਂ ਵਿਚ ਬੈਠਾ ਹੈ
ਔਰਤ ਦਾ ਸਚ ....
ਕੋਈ ਭੱਟੀ ਤਪਦੀ ਹੈ
ਤਾਂ ਜ਼ਿੰਦਗੀ ਹੱਥ ਸੇਕਦੀ ਹੈ
ਮੁਹੱਬਤ ਉਮਰਾਂ ਨਹੀਂ ਵੇਖਦੀ
ਜਾ ਮੰਜੇ ਦੇ ਓਹ ਤੰਦ ਬੰਨ
ਜੇਹੜੇ ਰੱਸੀਆਂ ਤੋੜ ਸਕਣ
ਫੇਰ ਆਪਾਂ ਦੋਵੇਂ ...
ਨਾਲ ਚਲਾਂਗੇ .....!!
गुरुवार, 3 फ़रवरी 2011
सदस्यता लें
टिप्पणियाँ भेजें (Atom)
ਹਰ ਵਾਰ ਦੀ ਤਰਾਂ ,ਨਿਵੇਕਲੀ ਹੈ ਤੁਹਾਡੀ ਕਵਿਤਾ.
जवाब देंहटाएंਲਗਦਾ ਹੈ ਤੁਹਾਡੀ ਕਵਿਤਾ ਗਮਾਂ ਤੋ ਮੁਕਤੀ ਨਹੀਂ ਚਾਹੁੰਦੀ .
ਬਲਕਿ ਗਮਾਂ ਦੀ ਬੁਕਲ ਵਿਚ ਨਿਘ ਲਭਦੀ ਹੈ.
ਸਲਾਮ ਤੁਹਾਡੀ ਕਲਮ ਨੂੰ.
ਜੇ ਤੁਹਾਡੀ ਕਲਮ ਕਿਸੇ ਉਧਾਰੀ ਮੰਗ ਲਈ ਤਾਂ?
our sweetest songs are those
जवाब देंहटाएंthat tell of saddest thought.
- and your poetry is the best example !