(1)
ਤਿਨਕਾ .....
ਪਰਬਤਾਂ ਨੇ ...
ਫਿਰ ਬਾਂਹ ਫੜੀ ਹੈ
ਉਦਾਸੀਆਂ ਅਖਾਂ ਵਿਚ
ਉਡੀਕ ਲਈ ਬੈਠੀਆਂ ਨੇ
ਇਕ ਤਿਨਕਾ ਪ੍ਰੇਮ ਦਾ
ਸਰੋਵਰ ਵਿਚ ਉਛਲਿਆ ਹੈ
ਚਿੜੀ ਉਸ ਤਿਨਕੇ ਨਾਲ
ਆਪਣਾ ਘਰ ਸਜਾਣ ਲਗੀ ਹੈ
ਓਹ ਪਰਬਤ ਲੰਘਨਾ ਚਾਹੁੰਦੀ ਹੈ
ਤਿਨਕੇ ਦੇ ਸਹਾਰੇ ਨਾਲ .......
(2)
ਕਬਰ .....
ਵਕ਼ਤ ਦੀ ...
ਹਥੇਲੀ ਉੱਤੇ
ਪਈਆਂ ਦਰਾਰਾਂ ਨੇ
ਹੋਉਕਾ ਭਰਿਆ ਤੇ
ਹੋਉਲੀ ਜੇਹੀ ਆਖਿਆ ...
ਥਰਾਂ ਮੈਂ ਪੈਰ ਕਿਸ ਥਾਂ ...?
ਹਰ ਦਰਾਰ ਵਿਚ , ਨਫਰਤਾਂ
ਰਿਸ਼ਤਿਆਂ ਦੀ ਕਬਰ
ਖੋਦੀ ਬੈਠੀਆਂ ਨੇ .........
(३)
ਤ੍ਰੇੜਾਂ ......
ਅੱਜ ਦੀ ਰਾਤ
ਬੜੀ ਅਜੀਬ ਹੈ
ਬਾਰਿਸ਼ ਦੀਆਂ ਬੂੰਦਾਂ
ਕੰਬਦੀਆਂ ਰਹੀਆਂ
ਯਾਦਾਂ ਦੀਆਂ ਪੱਤੀਆਂ ਉੱਤੇ ....
ਦਬੇ ਕਦਮਾਂ ਨਾਲ
ਤੇਰੇ ਕਹੇ ਲਫਜ
ਅਖਾਂ ਦੀਆਂ ਕੋਰਾਂ ਦੇ
ਬੂਹੇ ਖੜਕਾਂਦੇ ਰਹੇ .....
ਅਤੇ ਮੈਂ ਦੇਰ ਰਾਤ ਤਕ
ਦੋਹਾਂ ਹੱਥਾਂ ਨਾਲ
ਸ਼ੀਸ਼ੇ ਉਤੇ ਪਈਆਂ
ਤ੍ਰੇੜਾਂ
ਲੁਕਾਂਦੀ ਰਹੀ .....!!
बुधवार, 20 जुलाई 2011
सदस्यता लें
टिप्पणियाँ भेजें (Atom)
tinka, kabar, tredan - the headings themselves are eye-catching . Beautiful expression !
जवाब देंहटाएंਓਹ ਪਰਬਤ ਲੰਘਨਾ ਚਾਹੁੰਦੀ ਹੈ
जवाब देंहटाएंਤਿਨਕੇ ਦੇ ਸਹਾਰੇ ਨਾਲ .......
kaas oh parbat paar kar jave
te mann nu sakoon aa jave
....kade mere blog te v aao
bahut der taun intzar hai
ਦਬੇ ਕਦਮਾਂ ਨਾਲ
जवाब देंहटाएंਤੇਰੇ ਕਹੇ ਲਫਜ
ਅਖਾਂ ਦੀਆਂ ਕੋਰਾਂ ਦੇ
ਬੂਹੇ ਖੜਕਾਂਦੇ ਰਹੇ .....
ਹਰਕੀਰਤ ਜੀ ...ਕਮਾਲ ਦਾ ਲਿਖਦੇ ਹੋ ਪੰਜਾਬੀ ਵਿਚ ਵੀ ਤੁਸੀਂ
ਚਾਰ ਲਫਜਾਂ ਵਿਚ ਕਿੰਨੀ ਵੱਡੀ ਗੱਲ ਕਹ ਦਿੱਤੀ ਤੁਸੀਂ ....ਮੁਬਾਰਕਾਂ
ਤਿਨਕਾ, ਕਬਰ , ਤਰੇੜਾਂ... ਬਹੁਤ ਹੀ ਭਾਵਪੂਰਤ ਕਵਿਤਾਵਾਂ ਨੇ...ਬਹੁਤ ਵਧੀਆ... - ਧਰਮਿੰਦਰ ਸੇਖੋਂ
जवाब देंहटाएं