ਕੀਮਤ...
ਸੋਚਦੀ ਹਾਂ
ਤੇਰਿਆ ਭੇਜਿਆ
ਇਹਨਾ ਕਿਤਾਬਾਂ ਦੀ
ਕੀਮਤ ਚੁਕਾ ਦੀਆਂ ...
ਪਰ ਤੇਰੇ ਇਹ ਖ਼ਤ .....
ਹੱਥ ਫੜ ਲੈਂਦੇ ਨੇ
ਹੀਰ ਤੂੰ ਇਹਨਾ ਕਿਤਾਬਾਂ ਦੀ
ਕੀਮਤ ਤੇ ਚੁਕਾ ਦਿਆਂਗੀ
ਪਰ ਓਸ ਵੇਲੇ ਦੀ ਕੀਮਤ...?
ਓਹ ਕਿਵੇਂ ਚੁਕਾਓੰਗੀ ....
ਜੋ ਓਸਨੇ ਅਪਣੇ ਸਾਰੇ ਕੰਮ ਛੱਡ
ਤੇਰੇ ਵਾਸਤੇ ਕਿਤਾਬਾਂ ਲੱਬਣ
ਤੇ ਭੇਜਣ ਲਈ ਗੁਜਾਰੇ ਸਨ ...
ਤੇ ਓਸ ਮੁਹੱਬਤ ਦੀ ਕੀਮਤ ...?
ਜੋ ਉਸਦੇ ਵਾਸਤੇ
ਤੇਰੀਆਂ ਨਜ਼ਮਾਂ ਵਿਚ
ਸਾਹ ਲੈਣ ਲਗ ਪਈ ਹੈ ....?
कोई टिप्पणी नहीं:
एक टिप्पणी भेजें