(1)
ਤਿਨਕਾ .....
ਪਰਬਤਾਂ ਨੇ ...
ਫਿਰ ਬਾਂਹ ਫੜੀ ਹੈ
ਉਦਾਸੀਆਂ ਅਖਾਂ ਵਿਚ
ਉਡੀਕ ਲਈ ਬੈਠੀਆਂ ਨੇ
ਇਕ ਤਿਨਕਾ ਪ੍ਰੇਮ ਦਾ
ਸਰੋਵਰ ਵਿਚ ਉਛਲਿਆ ਹੈ
ਚਿੜੀ ਉਸ ਤਿਨਕੇ ਨਾਲ
ਆਪਣਾ ਘਰ ਸਜਾਣ ਲਗੀ ਹੈ
ਓਹ ਪਰਬਤ ਲੰਘਨਾ ਚਾਹੁੰਦੀ ਹੈ
ਤਿਨਕੇ ਦੇ ਸਹਾਰੇ ਨਾਲ .......
(2)
ਕਬਰ .....
ਵਕ਼ਤ ਦੀ ...
ਹਥੇਲੀ ਉੱਤੇ
ਪਈਆਂ ਦਰਾਰਾਂ ਨੇ
ਹੋਉਕਾ ਭਰਿਆ ਤੇ
ਹੋਉਲੀ ਜੇਹੀ ਆਖਿਆ ...
ਥਰਾਂ ਮੈਂ ਪੈਰ ਕਿਸ ਥਾਂ ...?
ਹਰ ਦਰਾਰ ਵਿਚ , ਨਫਰਤਾਂ
ਰਿਸ਼ਤਿਆਂ ਦੀ ਕਬਰ
ਖੋਦੀ ਬੈਠੀਆਂ ਨੇ .........
(३)
ਤ੍ਰੇੜਾਂ ......
ਅੱਜ ਦੀ ਰਾਤ
ਬੜੀ ਅਜੀਬ ਹੈ
ਬਾਰਿਸ਼ ਦੀਆਂ ਬੂੰਦਾਂ
ਕੰਬਦੀਆਂ ਰਹੀਆਂ
ਯਾਦਾਂ ਦੀਆਂ ਪੱਤੀਆਂ ਉੱਤੇ ....
ਦਬੇ ਕਦਮਾਂ ਨਾਲ
ਤੇਰੇ ਕਹੇ ਲਫਜ
ਅਖਾਂ ਦੀਆਂ ਕੋਰਾਂ ਦੇ
ਬੂਹੇ ਖੜਕਾਂਦੇ ਰਹੇ .....
ਅਤੇ ਮੈਂ ਦੇਰ ਰਾਤ ਤਕ
ਦੋਹਾਂ ਹੱਥਾਂ ਨਾਲ
ਸ਼ੀਸ਼ੇ ਉਤੇ ਪਈਆਂ
ਤ੍ਰੇੜਾਂ
ਲੁਕਾਂਦੀ ਰਹੀ .....!!
बुधवार, 20 जुलाई 2011
शुक्रवार, 25 फ़रवरी 2011
ਪੱਥਰ ਹੋਈ ਬੂੰਦ.....
ਪੱਥਰ ਹੋਈ ਬੂੰਦ.....
ਇਹ ਕਿਹੋ ਜਿਹੇ ਪੱਥਰ ਨੇ ...?
ਚਾਂਗਰਾਂ ਮਾਰਦੇ ...
ਕੀਤੇ ਮਿੱਟੀ ਪਾੱਟੀ ਹੈ
ਕੋਈ ਰਾਤ ਰਿਸ਼ਤੇ ਪਿਠ ਤੇ ਲੱਦੀ
ਢਾਹਾਂ ਮਾਰਦੀ ਹੈ ....
ਬੇਖਬਰ ਜਿਹੇ ਲਫਜ਼
ਹਨੇਰੇ ਦੀ ਬੁੱਕਲ ਵਿਚ
ਚੰਨ ਤਾਰਿਆਂ ਦੀ ਰਾਹ ਤੁਰ ਪਏ ਨੇ ...
ਮੈਨੂ ਪਤਾ ਤੂੰ ਤੁਫਾਨਾ ਕੋਲ
ਨਹੀਂ ਸੀ ਵੇਚੀ ਨਜ਼ਮ ..
ਫਿਰ ਇਹ ਜ਼ਖਮ ਕਿਓਂ ਬਿਖਰੇ ਪਏ ਨੇ ..?
ਜਦੋਂ ਤੂੰ ਆਖਿਰੀ ਵਾਰ ਮਿਲਿਆ ਸੀ
ਓਦੋਂ ਹੀ ਇਹ ਬੂੰਦ ਪੱਥਰ ਬਣ ਗਈ ਸੀ
ਆ ਅੱਜ ਇਸ ਦੀ ਕੱਬਰ ਤੇ
ਮਿੱਟੀ ਪਾ ਦਈਏ .......
ਇਹ ਕਿਹੋ ਜਿਹੇ ਪੱਥਰ ਨੇ ...?
ਚਾਂਗਰਾਂ ਮਾਰਦੇ ...
ਕੀਤੇ ਮਿੱਟੀ ਪਾੱਟੀ ਹੈ
ਕੋਈ ਰਾਤ ਰਿਸ਼ਤੇ ਪਿਠ ਤੇ ਲੱਦੀ
ਢਾਹਾਂ ਮਾਰਦੀ ਹੈ ....
ਬੇਖਬਰ ਜਿਹੇ ਲਫਜ਼
ਹਨੇਰੇ ਦੀ ਬੁੱਕਲ ਵਿਚ
ਚੰਨ ਤਾਰਿਆਂ ਦੀ ਰਾਹ ਤੁਰ ਪਏ ਨੇ ...
ਮੈਨੂ ਪਤਾ ਤੂੰ ਤੁਫਾਨਾ ਕੋਲ
ਨਹੀਂ ਸੀ ਵੇਚੀ ਨਜ਼ਮ ..
ਫਿਰ ਇਹ ਜ਼ਖਮ ਕਿਓਂ ਬਿਖਰੇ ਪਏ ਨੇ ..?
ਜਦੋਂ ਤੂੰ ਆਖਿਰੀ ਵਾਰ ਮਿਲਿਆ ਸੀ
ਓਦੋਂ ਹੀ ਇਹ ਬੂੰਦ ਪੱਥਰ ਬਣ ਗਈ ਸੀ
ਆ ਅੱਜ ਇਸ ਦੀ ਕੱਬਰ ਤੇ
ਮਿੱਟੀ ਪਾ ਦਈਏ .......
गुरुवार, 3 फ़रवरी 2011
ਮੌਤ ਦਾ ਦਿਲਾਸਾ ....
ਮੌਤ ਦਾ ਦਿਲਾਸਾ ....
ਅੱਜ ਅੱਖ ਰੋਈ
ਤੇ ਮੌਤ ਨੇ ਹੱਥ ਫੜ ਲਿਆ
ਹਉਕੇ ਕਿਓਂ ਫ੍ਲੋਰਦੀ ਹੈਂ ..?
ਹਨੇਰੀਆਂ ਰਾਤਾਂ ਵਿਚ
ਸਵੇਰ ਬਹਿੰਦਾ ਹੈ
ਗਮਾਂ ਦੀ ਬਉਲੀ
ਨਹੀਂ ਹੈ ਰਾਤ ....
ਤੇਰਾ ਜਮਣਾ
ਨਜਾਇਜ਼ ਨਹੀਂ ਸੀ
ਅਜੰਤਾ-ਇਲੋਰਾ ਦੀਆਂ
ਗੁਫਾਵਾਂ ਵਿਚ ਬੈਠਾ ਹੈ
ਔਰਤ ਦਾ ਸਚ ....
ਕੋਈ ਭੱਟੀ ਤਪਦੀ ਹੈ
ਤਾਂ ਜ਼ਿੰਦਗੀ ਹੱਥ ਸੇਕਦੀ ਹੈ
ਮੁਹੱਬਤ ਉਮਰਾਂ ਨਹੀਂ ਵੇਖਦੀ
ਜਾ ਮੰਜੇ ਦੇ ਓਹ ਤੰਦ ਬੰਨ
ਜੇਹੜੇ ਰੱਸੀਆਂ ਤੋੜ ਸਕਣ
ਫੇਰ ਆਪਾਂ ਦੋਵੇਂ ...
ਨਾਲ ਚਲਾਂਗੇ .....!!
ਅੱਜ ਅੱਖ ਰੋਈ
ਤੇ ਮੌਤ ਨੇ ਹੱਥ ਫੜ ਲਿਆ
ਹਉਕੇ ਕਿਓਂ ਫ੍ਲੋਰਦੀ ਹੈਂ ..?
ਹਨੇਰੀਆਂ ਰਾਤਾਂ ਵਿਚ
ਸਵੇਰ ਬਹਿੰਦਾ ਹੈ
ਗਮਾਂ ਦੀ ਬਉਲੀ
ਨਹੀਂ ਹੈ ਰਾਤ ....
ਤੇਰਾ ਜਮਣਾ
ਨਜਾਇਜ਼ ਨਹੀਂ ਸੀ
ਅਜੰਤਾ-ਇਲੋਰਾ ਦੀਆਂ
ਗੁਫਾਵਾਂ ਵਿਚ ਬੈਠਾ ਹੈ
ਔਰਤ ਦਾ ਸਚ ....
ਕੋਈ ਭੱਟੀ ਤਪਦੀ ਹੈ
ਤਾਂ ਜ਼ਿੰਦਗੀ ਹੱਥ ਸੇਕਦੀ ਹੈ
ਮੁਹੱਬਤ ਉਮਰਾਂ ਨਹੀਂ ਵੇਖਦੀ
ਜਾ ਮੰਜੇ ਦੇ ਓਹ ਤੰਦ ਬੰਨ
ਜੇਹੜੇ ਰੱਸੀਆਂ ਤੋੜ ਸਕਣ
ਫੇਰ ਆਪਾਂ ਦੋਵੇਂ ...
ਨਾਲ ਚਲਾਂਗੇ .....!!
गुरुवार, 27 जनवरी 2011
ਰਾਤ ਦਾ ਹੋਉਕਾ .....
ਰਾਤ ਦਾ ਹੋਉਕਾ .....
ਜੱਦ ਸੂਰਜ ਡੁੱਬਦਾ
ਰਾਤ ਤਾਰਿਆਂ ਦੀ ਬੁੱਕਲ ਮਾਰੀ
ਉਸਦੇ ਘਰ ਵੱਲ ਤੁਰ ਪੈਂਦੀ
ਉਸਦੀਆਂ ਅਖਾਂ ਵਿਚ
ਸਚਾਈ ਵੇਖ ...
ਮਾੜੀਆਂ'ਚ ਦਿਵਾ ਵਲਦਾ
ਜ਼ਿੰਦਗੀ ਹੋਲੀ ਜੇਹੀ
ਹੋਉਕਾ ਭਰਦੀ ..
ਰਾਤ ਕੰਬਦੇ ਹਥਾਂ ਵਿਚ
ਗੁਲਾਬ ਫੜੀ
ਕਬਰ'ਚ ਲੁਕ ਜਾਂਦੀ .....!!
ਜੱਦ ਸੂਰਜ ਡੁੱਬਦਾ
ਰਾਤ ਤਾਰਿਆਂ ਦੀ ਬੁੱਕਲ ਮਾਰੀ
ਉਸਦੇ ਘਰ ਵੱਲ ਤੁਰ ਪੈਂਦੀ
ਉਸਦੀਆਂ ਅਖਾਂ ਵਿਚ
ਸਚਾਈ ਵੇਖ ...
ਮਾੜੀਆਂ'ਚ ਦਿਵਾ ਵਲਦਾ
ਜ਼ਿੰਦਗੀ ਹੋਲੀ ਜੇਹੀ
ਹੋਉਕਾ ਭਰਦੀ ..
ਰਾਤ ਕੰਬਦੇ ਹਥਾਂ ਵਿਚ
ਗੁਲਾਬ ਫੜੀ
ਕਬਰ'ਚ ਲੁਕ ਜਾਂਦੀ .....!!
सदस्यता लें
संदेश (Atom)