गुरुवार, 27 जनवरी 2011

ਰਾਤ ਦਾ ਹੋਉਕਾ .....

ਰਾਤ ਦਾ ਹੋਉਕਾ .....

ਜੱਦ ਸੂਰਜ ਡੁੱਬਦਾ
ਰਾਤ ਤਾਰਿਆਂ ਦੀ ਬੁੱਕਲ ਮਾਰੀ
ਉਸਦੇ ਘਰ ਵੱਲ ਤੁਰ ਪੈਂਦੀ
ਉਸਦੀਆਂ ਅਖਾਂ ਵਿਚ
ਸਚਾਈ ਵੇਖ ...
ਮਾੜੀਆਂ'ਚ ਦਿਵਾ ਵਲਦਾ
ਜ਼ਿੰਦਗੀ ਹੋਲੀ ਜੇਹੀ
ਹੋਉਕਾ ਭਰਦੀ ..
ਰਾਤ ਕੰਬਦੇ ਹਥਾਂ ਵਿਚ
ਗੁਲਾਬ ਫੜੀ
ਕਬਰ'ਚ ਲੁਕ ਜਾਂਦੀ .....!!

बुधवार, 15 दिसंबर 2010

ਮਿਲਣ ...ਤੇ..ਆਖਿਰੀ ਹਾਸਾ ...

(੧)
ਮਿਲਣ .....

ਨਜ਼ਮ ...
ਇਸ਼ਕ ਦੇ ਕਲੀਹਰੇ ਬੰਨ
ਹੋਲੀ -ਹੋਲੀ ਸੀਡੀਆਂ ਉੱਤਰ
ਤਾਰਿਆਂ ਦੇ ਘਰ ਨੂੰ ਤੁਰ ਪਈ ...

ਖੋਫ਼ਜ਼ਦਾ ਰਾਤ ਕੋਲਿਆਂ ਉਤੇ
ਪਾਣੀ ਪਾਉਂਦੀ ਰਹੀ .....!!

(੨)

ਆਖਿਰੀ ਹਾਸਾ ...

ਕਵਿਤਾ ਨੇ ....
ਉਸ ਵੱਲ ਆਖਿਰੀ ਵਾਰ
ਹਸਰਤ ਨਾਲ ਤੱਕਿਆ
ਨੀਮ-ਗੁਲਾਬੀ ਬੁੱਲ ਫਰਕੇ
ਹੰਝੂਆਂ ਵਾਲੀਆਂ ਪਲਕਾਂ
ਉਤਾਂਹ ਚੁਕੀਆਂ ...
ਤੇ ਹੋਲੀ ਜੇਹੀ ..
ਮੁਸ੍ਕੁਰਾ ਕੇ
ਬੋਲੀ .....

ਅੱਜ ਮੈਂ ਤੇਰੇ ਘਰ
ਜ਼ਿੰਦਗੀ ਦਾ
ਆਖਿਰੀ ਹਾਸਾ
ਹੱਸ ਚੱਲੀ ਹਾਂ .....!!

सोमवार, 22 नवंबर 2010

ਵੀਣਾ ਦੀ ਤਾਰ .....

ਮੈਂ ਅਖਰਾਂ ਵਿਚ
ਤਲਾਸ਼ਦੀ ਰਹੀ ....
ਤੂੰ ਸਤਰਾਂ ਵਿਚ ਗੁਵਾਚ ਗਿਆ
ਮੈਂ ਨਜ਼ਮਾਂ ਵਿਚ ਲਭਦੀ ਰਹੀ ...
ਤੂੰ ਗੀਤਾਂ ਵਿਚ ਡੁੱਬ ਗਿਆ
ਮੈਂ ਸੁਰਾਂ ਨੂੰ ਛੇੜਦੀ ਰਹੀ
ਤੂੰ ਸਰਗਮ ਵਿਚ ਗੁਮ ਗਿਆ....
ਵੇ ਹਾਣੀਆਂ .....
ਮੈਂ ਤੇਰੀ ਵੀਣਾ ਦੀ ਤਾਰ
ਨਾ ਬਣ ਸਕੀ .....!!

रविवार, 21 नवंबर 2010

ਤੇਰਾ ਖ਼ਤ ....

ਤੇਰਾ ਖ਼ਤ ....

ਹਰ ਰੋਜ਼ ...
ਮੇਲ ਉਡੀਕਦੀ ਹਾਂ
ਉਤਾਵਲੇ ਹਥਾਂ ਨਾਲ ਕੀ-ਬੋਰਡ ਉੱਤੇ
ਜਲਦੀ-ਜਲਦੀ ਹ੍ਥ ਚ੍ਲਾਂਦੀ ਹਾਂ
ਕਰੀਬਨ ਰੋਜ਼ ਦੀਆਂ ਦੋ ਸੋਊ ਮੇਲਾਂ ਵਿਚ
ਤੇਰੀ ਮੇਲ ਪ੍ਲੋਰਦੀ ਹਾਂ ...
ਭਰ ਇਹਨਾ ਵਿਚ ਕੀਤੇ ਵੀ ....
ਤੇਰਾ ਖ਼ਤ ਨਹੀਂ ਹੁੰਦਾ
ਮੈਂ ਉਦਾਸ ਜੇਹੀ ਅਚਨਚੇਤ
ਇਕੋ ਨਾਲ ਸਾਰੀਆਂ ਮੇਲਾਂ .......
ਡਿਲੀਟ ਕਰ ਦੇਂਦੀ ਹਾਂ ......
ਕੋਰੇ ਵਰਕੇ ਉੱਤੇ
ਕੁਝ ਅਖਰ ਉਭਰਦੇ ਨੇ
ਮੈਂ ਵੇਖਦੀ ਹਾਂ ....
ਹਰ ਅਖਰ ਦੀ ਅਖ ਵਿਚ
ਹੰਝੂ ਨੇ .....

मंगलवार, 13 जुलाई 2010

ਤੂੰ ਆ ....

ਤੂੰ ਆ ....
ਕੀ ਤੇਰੇ ਬਿਨਾ
ਬਿਖਰੇ ਹੋਏ ਨੇ
ਮੇਰੇ ਕਦਮਾਂ ਦੇ ਰਾਹ ...

ਤੂੰ ਆ ....
ਕੀ ਤੇਰੇ ਬਿਨਾ
ਬਾਹਵਾਂ ਵਿਚ
ਟੁੱਟ ਰਹੇ ਨੇ ਮੇਰੇ ਸਾਹ ....

ਤੂੰ ਆ......
ਇਕ ਵਾਰ ਲਿਖ ਜਾ
ਮੇਰੀ ਕਲਮ ਨਾਲ
ਮੁਹੱਬਤ ਦੇ ਗੀਤ ....

ਮੈਂ ਇਸ਼ਕ਼ ਦੀ ਅੱਗ ਵਿਚ
ਹਥ ਪਾਲਾਂਗੀ .....!!

(२)

ਇਸ਼ਕ਼ ਦੇ ਫੁੱਲ ....

ਮੈਂ ਆਪਣੀਆਂ ਨਜ਼ਮਾਂ ਨਾਲ
ਇਸ਼ਕ਼ ਦੇ ਸਾਰੇ ਫੁੱਲ
ਤੇਰੇ ਪੈਰਾਂ ਤੇ ਡੋਲ ਦੇਆੰਗੀ
ਤੂੰ ਓਹਨਾ ਨੂੰ .....
ਆਪਨੇ ਗੀਤਾਂ ਵਿਚ ਪੀਰੋ ਕੇ
ਮੁਹੱਬਤ ਦਾ
ਨਵਾਂ ਅਰਥ ਦੇਵੀਂ .....

गुरुवार, 1 अप्रैल 2010

ਮਾਂ ......

ਮਾਂ ......

ਮਾਂ ਬੋਲਦੀ ਤਾਂ ਕਿਤ੍ਯੋੰ
ਗੁਫਾਵਾਂ ਵਿਚੋਂ
ਗੂੰਜ ਉਠਦੇ ਅਖਰ
ਮੰਦਿਰ ਦੀਆਂ ਘੰਟਿਆਂ ਵਿਚ ਰੱਲ
ਲੋਕ ਗੀਤਾਂ ਵਾਂਗ ਗੁਨਗੁਨਾ ਉਠਦੇ
ਮਾਂ ਦੇ ਬੋਲ ....

ਮਾਂ ਰੋਂਦੀ ਤਾਂ ...
ਉਤਰ ਆਂਦੇ
ਅਸਮਾਨ ਉੱਤੇ ਬੱਦਲ
ਕੀਤੇ ਕੋਈ ਬਿਜਲੀ ਚਮਕਦੀ
ਝੁਲਸ ਜਾਂਦੀਆਂ ਡਾਲਾਂ
ਕੁਝ ਰੁਖ ਖੜ ਜਾਂਦੇ ਅਡੋਲ.....

ਮਾਂ ਪਤ੍ਥਰ ਨਹੀਂ ਸੀ
ਪਾਣੀ ਤੇ ਅੱਗ ਵੀ ਨਹੀਂ ਸੀ
ਓਹ ਤੇ ਹੰਜੂਆਂ ਦੀ ਨੀਂ ਤੇ ਉਗਿਆ
ਅਸੀਸਾਂ ਦਾ ਫੂੱਲ ਸੀ ....
ਅੱਜ ਵੀ ਜਦ ਵੇਖਦੀ ਹਾਂ
ਭਰੀਆਂ ਅਖਾਂ ਨਾਲ
ਮਾਂ ਦੀ ਤਸਵੀਰ ਵੱਲ ...
ਉਸਦੀਆਂ ਅਖਾਂ ਵਿਚ
ਉੱਗ ਆਂਦੇ ਨੇ
ਦੁਆਵਾਂ ਦੇ ਬੋਲ .....!!

शनिवार, 6 मार्च 2010

ਸਤਰੀ ਤੇ ਪੁਰੁਸ਼ ......

ਸਤਰੀ ਤੇ ਪੁਰੁਸ਼ ......


ਬੀੜ ਦੇ ਚਾਰ ਫੇਰੇ ਲੈ
ਵਿਆਹ ਦੇ ਨਾਂ ਤੇ
ਪੁਰੁਸ਼ ਸਵਾਮੀ
ਅਤੇ ਸਤਰੀ ਦਾਸੀ .....


ਸਵਾਮੀ ....
ਵ੍ਯਭਿਚਾਰੀ ਹੈ ...
ਨਕਾਰਾ ਹੈ....
ਸ਼ਰਾਬੀ ਹੈ.....
ਵ੍ਯਸਨੀ ਹੈ.....
ਕਾਮਚੋਰ ਹੈ....
ਸਤਰੀ ਵਿਰੋਧ ਦਾ
ਹੱਕ ਨਹੀਂ ਰਖਦੀ........


ਦਿਨ ਭਰ ਓਹ
ਕੋਲ੍ਹੂ ਦੇ ਬੈਲ ਵਾਂਗੂ ਖੱਟੇ
ਬਰਤਨ,ਚੋਕਾ , ਚੁੱਲਾ
ਢੋਰ, ਡੰਗਰ
ਖੇਤ, ਖਲਿਹਾਨ
ਝਾਡੂ , ਬੁਹਾਰੀ ਕਰੇ
ਤੇ ਰਾਤ ਨੂੰ......
ਪਤੀ ਦੀ ਸੇਜ ਤੇ
ਜਿਸਮ ਤੂੜਵਾਏ .....


ਓਸਦੀ ਇਛਾ-ਅਨਿਛਾ
ਖੁੰਜ ਲੈਂਦਾ ਓਹ ਦੰਦਾ ਨਾਲ
ਸਮੇਟ ਲੈਂਦੀ ਓਹ
ਆਪਣੇ ਅੰਦਰ
ਗਾੱਲਾਂ ਤੋਂ ਉਪਜੀ ਨਫਰਤ
ਮਸਲੇ ਹੋਏ ਦੁਖਦੇ ਅੰਗਾ'ਚ
ਜ਼ਬਤ ਕਰ ਜਾਂਦੀ
ਆਪਣੀਆਂ ਸਿਸਕੀਆਂ ਤੇ ਚੀਖਾਂ....


ਦਸ ਵੇ ਰੱਬਾ .....
ਕੀ ਇਕ ਸਤਰੀ
ਆਪਣੇ ਜ਼ਿਸਮ ਉੱਤੇ ਵੀ
ਅਖਤਿਆਰ ਨਹੀਂ ਰਖਦੀ .......???