ਮਾਂ ......
ਮਾਂ ਬੋਲਦੀ ਤਾਂ ਕਿਤ੍ਯੋੰ
ਗੁਫਾਵਾਂ ਵਿਚੋਂ
ਗੂੰਜ ਉਠਦੇ ਅਖਰ
ਮੰਦਿਰ ਦੀਆਂ ਘੰਟਿਆਂ ਵਿਚ ਰੱਲ
ਲੋਕ ਗੀਤਾਂ ਵਾਂਗ ਗੁਨਗੁਨਾ ਉਠਦੇ
ਮਾਂ ਦੇ ਬੋਲ ....
ਮਾਂ ਰੋਂਦੀ ਤਾਂ ...
ਉਤਰ ਆਂਦੇ
ਅਸਮਾਨ ਉੱਤੇ ਬੱਦਲ
ਕੀਤੇ ਕੋਈ ਬਿਜਲੀ ਚਮਕਦੀ
ਝੁਲਸ ਜਾਂਦੀਆਂ ਡਾਲਾਂ
ਕੁਝ ਰੁਖ ਖੜ ਜਾਂਦੇ ਅਡੋਲ.....
ਮਾਂ ਪਤ੍ਥਰ ਨਹੀਂ ਸੀ
ਪਾਣੀ ਤੇ ਅੱਗ ਵੀ ਨਹੀਂ ਸੀ
ਓਹ ਤੇ ਹੰਜੂਆਂ ਦੀ ਨੀਂ ਤੇ ਉਗਿਆ
ਅਸੀਸਾਂ ਦਾ ਫੂੱਲ ਸੀ ....
ਅੱਜ ਵੀ ਜਦ ਵੇਖਦੀ ਹਾਂ
ਭਰੀਆਂ ਅਖਾਂ ਨਾਲ
ਮਾਂ ਦੀ ਤਸਵੀਰ ਵੱਲ ...
ਉਸਦੀਆਂ ਅਖਾਂ ਵਿਚ
ਉੱਗ ਆਂਦੇ ਨੇ
ਦੁਆਵਾਂ ਦੇ ਬੋਲ .....!!
harkeerat ji,
जवाब देंहटाएंman sheershak ton tuhadi kavita bot e soni lagi.badhai hove.
man te man e hundi hai .man varga te rabb vi ni ho sakdada.man bina te rabb vi ni jamm sakda.man aakhyan muh bhar janda hai.
likhna te punjabi vich chavnda si par font ni labhe. bas inj samjho ke dang e sarya hai.hale main net da navan khidari han.dig dig ke sikh e javnga.
जवाब देंहटाएंਹਰਕੀਰਤ ਜੀ, ਸਤਸ੍ਰੀ ਅਕਾਲ!
जवाब देंहटाएंਆਪਜੀ ਦੀ ਕਵਿਤਾ ਮਾਂ ਬੋਤ ਚੰਗੀ ਲਗੀ ।ਬਧਾਈ ਹੋਵੇ!
ਓਮ ਪੁਰੋਹਿਤ'ਕਾਗਦ'
KYA ISKA HINDI ANUVAAD DEKHNE KO MIL SAKTA HAI TAKI HAM LOG JO PANJABI NAHI JANTE ...SAMAJH SAKE ..
जवाब देंहटाएंਅਸੀਂ ਤਾਂ ਮਾਂ ਦੇ ਪਿਆਰ ਦਾ ਨਿਗ੍ਹ ਮਾਣਿਆ ਹੈ
जवाब देंहटाएंਉਨਾ ਨੂੰ ਪੁਛੋ ਜਿਨਾਂ ਨੇ ਸਿਰਫ "ਮਾਂ" ਇਕ ਲਫਜ਼
ਹੀ ਸੁਣਿਆ ਹੈ....ਓਹ ਕਿੱਦਾਂ ਦੀ ਹੁੰਦੀ ਹੈ..ਸ਼ਾਇਦ
ਅਖਾਂ ਬੰਦ ਕਰਕੇ ਆਪਣੇ ਆਪ ਨੂੰ ਮਾਂ ਦੀ ਗੋਦ
ਵਿਚ ਰਖ ਸਕਦੇ ਹਨ ਪਰ ਅਸਲੀਅਤ ਤੋਂ ਬਹੁਤ
ਦੂਰ ਨੇ ਓਹ ...........ਬਹੁਤ ਖੂਬਸੂਰਤ ਨਜ਼ਮ ਹੈ ਇਹ
ਤੁਹਾਡੀ ....ਮੇਰੇ ਵਲੋਂ ਢੇਰ ਸਾਰੀਆਂ ਮੁਬਾਰਕਾਂ ਕ਼ਬੂਲ ਕਰੋ ਜੀ
ਮਾਂ ਬੋਲਦੀ ਤਾਂ ਕਿਤ੍ਯੋੰ
जवाब देंहटाएंਗੁਫਾਵਾਂ ਵਿਚੋਂ
ਗੂੰਜ ਉਠਦੇ ਅਖਰ
ਮੰਦਿਰ ਦੀਆਂ ਘੰਟਿਆਂ ਵਿਚ ਰੱਲ
ਲੋਕ ਗੀਤਾਂ ਵਾਂਗ ਗੁਨਗੁਨਾ ਉਠਦੇ
ਮਾਂ ਦੇ ਬੋਲ ....
ਲਾਜਵਾਬ...
ਸਭ ਤੋਂ ਉੱਚੀ ਰੱਬ ਦੀ ਥਾਂ
जवाब देंहटाएंਦੂਜੇ ਥਾਂ 'ਤੇ ਆਉਂਦੀ ਮਾਂ
ਕੀ ਹੋਇਆ ਜੇ ਰੱਬ ਨਹੀਂ ਤੱਕਿਆ
ਰੱਬ ਵਰਗੀ ਮੇਰੀ ਮਾਂ ਤਾਂ ਹੈ
ਉਸ ਦੀਆਂ ਦਿੱਤੀਆਂ ਦੁਆਵਾਂ ਦੀ
ਮੇਰੇ ਸਿਰ 'ਤੇ ਛਾਂ ਤਾਂ ਹੈ
ਹਰਦੀਪ
http://punjabivehda.wordpress.com