ਮੁਹੱਬਤ ....
ਉਹ ਰੋਜ਼ ਉੱਥੇ
ਦੀਵਾ ਬਾਲ ਆਂਦੀ ਹੈ
ਇੱਟ ਤੇ ਇੱਟ ਚਿਣ ਕੇ
ਸਬਦਾਂ ਦੀ ਕਚਹਿਰੀ ਵਿਚ ਖੜੀ ਹੋ
ਪੁਛਦੀ ਹੈ ਉਸਨੂੰ
ਮਜਬੂਰ ਹੋਈ ਮਿੱਟੀ ਦੀ ਜਾਤ...
ਰਿਸ਼ਤਿਆਂ ਦੀ ਧਾਰ ਤੋਂ ਲੁਕਦੀ
ਉਹ ਉਸ ਨੂੰ ਗੱਲਵਕੜੀ ਪਾਈ
ਗੁੰਗੇ ਸਾਜਾਂ ਨਾਲ ਕਰਦੀ ਹੈ ਗੱਲਾਂ..
ਪਿੰਜਰੇ ਤੋ ਪਰਵਾਜ਼ ਤੀਕ
ਉਹ ਕਈ ਵਾਰ ਸੂਲੀ ਉੱਤੇ ਚੜੀ ਸੀ
ਇਕ ਦੂਜੇ ਦੀਆਂ ਅੱਖਾ ਵਿਚ ਅੱਖਾਂ ਪਾ
ਸਾਹਾਂ ਦੀ ਉਡੀਕ ਵਿਚ
ਜ਼ਿੰਦਗੀ ਦੇ ਅਣਲਿਖੇ ਰਿਸ਼ਤਿਆਂ ਦੇ
ਪਾਰ ਦੀ ਕਹਾਣੀ ਲਿਖਦੇ
ਉਹ ਭੁੱਲ ਗਏ ਸੀ
ਮੁਹੱਬਤਾਂ ਅਮੀਰ ਨਹੀਂ ਹੁੰਦੀਆਂ...
ਜੇਕਰ ਧਰਤੀ ਫੁੱਲਾਂ ਨਾਲ ਭਰੀ ਹੁੰਦੀ
ਤੇ ਦਰਿਆ ਲਹਿਰਾਂ ਨਾ ਚੁੰਮ ਲੈਂਦੇ ... ?
ਇਕ ਦਿਨ ਉਹ
ਕੁਦਰਤ ਦੀਆਂ ਬਾਹਾਂ ਵਿਚ
ਝੂਲ ਗਿਆ ਸੀ
ਤੇ ਅੱਖਰ-ਅੱਖਰ ਹੋ
ਪੱਥਰ ਬਣ ਗਿਆ ਸੀ
ਮੁਹੱਬਤ ਦਾ ਪੱਥਰ .....
ਗੁਮਸੁਮ ਖੜੀਆਂ ਹਵਾਵਾਂ ਝੀਤਾਂ ਥਾਣੀ
ਹਉਕੇ ਭਰਦੀਆਂ ਰਹੀਆਂ ..
ਕੋਈ ਰੇਤ ਦਾ ਕਿਣਕਾ
ਅੱਖਾਂ ਵਿਚ ਲਹੁ ਬਣ ਬਲਦਾ ਰਿਹਾ..
ਘੁਪ ਹਨੇਰੇ ਦੀ ਕੁਖ ਵਿਚ
ਉਹ ਦੀਵਾ ਬਾਲ
ਮੁੜ ਚੁਪਚਾਪ
ਪਰਤ ਆਂਦੀ ਹੈ
ਕਿਸੇ ਅਗਲੇ ਜਨਮ ਦੀ
ਉਡੀਕ 'ਚ ....!!
ਉਹ ਰੋਜ਼ ਉੱਥੇ
ਦੀਵਾ ਬਾਲ ਆਂਦੀ ਹੈ
ਇੱਟ ਤੇ ਇੱਟ ਚਿਣ ਕੇ
ਸਬਦਾਂ ਦੀ ਕਚਹਿਰੀ ਵਿਚ ਖੜੀ ਹੋ
ਪੁਛਦੀ ਹੈ ਉਸਨੂੰ
ਮਜਬੂਰ ਹੋਈ ਮਿੱਟੀ ਦੀ ਜਾਤ...
ਰਿਸ਼ਤਿਆਂ ਦੀ ਧਾਰ ਤੋਂ ਲੁਕਦੀ
ਉਹ ਉਸ ਨੂੰ ਗੱਲਵਕੜੀ ਪਾਈ
ਗੁੰਗੇ ਸਾਜਾਂ ਨਾਲ ਕਰਦੀ ਹੈ ਗੱਲਾਂ..
ਪਿੰਜਰੇ ਤੋ ਪਰਵਾਜ਼ ਤੀਕ
ਉਹ ਕਈ ਵਾਰ ਸੂਲੀ ਉੱਤੇ ਚੜੀ ਸੀ
ਇਕ ਦੂਜੇ ਦੀਆਂ ਅੱਖਾ ਵਿਚ ਅੱਖਾਂ ਪਾ
ਸਾਹਾਂ ਦੀ ਉਡੀਕ ਵਿਚ
ਜ਼ਿੰਦਗੀ ਦੇ ਅਣਲਿਖੇ ਰਿਸ਼ਤਿਆਂ ਦੇ
ਪਾਰ ਦੀ ਕਹਾਣੀ ਲਿਖਦੇ
ਉਹ ਭੁੱਲ ਗਏ ਸੀ
ਮੁਹੱਬਤਾਂ ਅਮੀਰ ਨਹੀਂ ਹੁੰਦੀਆਂ...
ਜੇਕਰ ਧਰਤੀ ਫੁੱਲਾਂ ਨਾਲ ਭਰੀ ਹੁੰਦੀ
ਤੇ ਦਰਿਆ ਲਹਿਰਾਂ ਨਾ ਚੁੰਮ ਲੈਂਦੇ ... ?
ਇਕ ਦਿਨ ਉਹ
ਕੁਦਰਤ ਦੀਆਂ ਬਾਹਾਂ ਵਿਚ
ਝੂਲ ਗਿਆ ਸੀ
ਤੇ ਅੱਖਰ-ਅੱਖਰ ਹੋ
ਪੱਥਰ ਬਣ ਗਿਆ ਸੀ
ਮੁਹੱਬਤ ਦਾ ਪੱਥਰ .....
ਗੁਮਸੁਮ ਖੜੀਆਂ ਹਵਾਵਾਂ ਝੀਤਾਂ ਥਾਣੀ
ਹਉਕੇ ਭਰਦੀਆਂ ਰਹੀਆਂ ..
ਕੋਈ ਰੇਤ ਦਾ ਕਿਣਕਾ
ਅੱਖਾਂ ਵਿਚ ਲਹੁ ਬਣ ਬਲਦਾ ਰਿਹਾ..
ਘੁਪ ਹਨੇਰੇ ਦੀ ਕੁਖ ਵਿਚ
ਉਹ ਦੀਵਾ ਬਾਲ
ਮੁੜ ਚੁਪਚਾਪ
ਪਰਤ ਆਂਦੀ ਹੈ
ਕਿਸੇ ਅਗਲੇ ਜਨਮ ਦੀ
ਉਡੀਕ 'ਚ ....!!
कोई टिप्पणी नहीं:
एक टिप्पणी भेजें