ਖਾਮੋਸ਼ ਮੁਹੱਬਤ....
ਕੀ ਕਿਹਾ ...?
ਹਵਾ ਨੇ ਤੈਨੂੰ ਕਿਹਾ ਹੈ
ਖਾਮੋਸ਼ ਮੁਹੱਬਤ ਕਰ ਲੈ .....?
ਚੰਗਾ ਕੀਤਾ
ਜੇਕਰ ਤੂੰ ਹਵਾ ਦੀ
ਸਲਾਹ ਮੰਨ ਲਈ ....
ਸੱਚ ਜਾਣ....
ਕਈ ਵਾਰ ਤੇਰੀਆਂ ਗੱਲਾਂ
ਬੜੀਆਂ ਮਾਸੂਮ ਅਤੇ
ਭੋਲੀਆਂ ਹੁੰਦੀਆਂ ਨੇ
ਜੋ ਅਪਣੇ ਆਪ ਹੱਥ ਫੜੀ
ਲੈ ਜਾਂਦੀਆਂ ਨੇ
ਉਹਨਾ ਰਾਹਿਵਾਂ ਵਲਾਂ
ਜਿੱਥੇ ਸਾਰੇ ਦੇ ਸਾਰੇ ਜੁਗਨੂੰ
ਬੱਸ ਮੇਰੇ ਲਈ ਹੀ ਜ਼ਗਮਗਾਂਦੇ ਨੇ
ਅਤੇ ਤੇਰੀ ਖਾਮੋਸ਼ੀ
ਹੈਰਾਨੀ ਨਾਲ ਵੇਖਦੀ ਰਹਿੰਦੀ ਹੈ
ਮੇਰੀਆਂ ਅੱਖਾਂ ਵਿਚ ਉਭਰ ਆਈ
ਖਾਮੋਸ਼ ਮੁਹੱਬਤ ਨੂੰ
ਜੋ ਮੇਰੀ ਸਾਹਾਂ ਦੀ ਬੰਸਰੀ ਵਿਚ
ਝਰਨੇ ਦਾ ਰਾਗ ਬਣ
ਅੱਖਰ -ਅੱਖਰ ਹੋਈ
ਨੰਗੇ ਪੈਰ ਦੌੜ ਪੈਂਦੀ ਹੈ
ਪਹਾੜੀ ਦੀਆਂ ...
ਪਗਡੰਡੀਆਂ ਉੱਤੇ ..
ਅਤੇ ਤੂੰ ...
ਦੂਰ ..ਖਾਮੋਸ਼ ਖੜਾ
ਸਾਰੀਆਂ ਰੁੱਤਾਂ ਨੂੰ ...
ਚੁਪ ਚਾਪ ਅਪਣੇ ਅੰਦਰ
ਭਰੀ ਜਾ ਰਿਹਾ ਹੁੰਦਾ ਹੈਂ
ਖਾਮੋਸ਼ ਮੁਹੱਬਤ ਬਣ ....!!
ਕੀ ਕਿਹਾ ...?
ਹਵਾ ਨੇ ਤੈਨੂੰ ਕਿਹਾ ਹੈ
ਖਾਮੋਸ਼ ਮੁਹੱਬਤ ਕਰ ਲੈ .....?
ਚੰਗਾ ਕੀਤਾ
ਜੇਕਰ ਤੂੰ ਹਵਾ ਦੀ
ਸਲਾਹ ਮੰਨ ਲਈ ....
ਸੱਚ ਜਾਣ....
ਕਈ ਵਾਰ ਤੇਰੀਆਂ ਗੱਲਾਂ
ਬੜੀਆਂ ਮਾਸੂਮ ਅਤੇ
ਭੋਲੀਆਂ ਹੁੰਦੀਆਂ ਨੇ
ਜੋ ਅਪਣੇ ਆਪ ਹੱਥ ਫੜੀ
ਲੈ ਜਾਂਦੀਆਂ ਨੇ
ਉਹਨਾ ਰਾਹਿਵਾਂ ਵਲਾਂ
ਜਿੱਥੇ ਸਾਰੇ ਦੇ ਸਾਰੇ ਜੁਗਨੂੰ
ਬੱਸ ਮੇਰੇ ਲਈ ਹੀ ਜ਼ਗਮਗਾਂਦੇ ਨੇ
ਅਤੇ ਤੇਰੀ ਖਾਮੋਸ਼ੀ
ਹੈਰਾਨੀ ਨਾਲ ਵੇਖਦੀ ਰਹਿੰਦੀ ਹੈ
ਮੇਰੀਆਂ ਅੱਖਾਂ ਵਿਚ ਉਭਰ ਆਈ
ਖਾਮੋਸ਼ ਮੁਹੱਬਤ ਨੂੰ
ਜੋ ਮੇਰੀ ਸਾਹਾਂ ਦੀ ਬੰਸਰੀ ਵਿਚ
ਝਰਨੇ ਦਾ ਰਾਗ ਬਣ
ਅੱਖਰ -ਅੱਖਰ ਹੋਈ
ਨੰਗੇ ਪੈਰ ਦੌੜ ਪੈਂਦੀ ਹੈ
ਪਹਾੜੀ ਦੀਆਂ ...
ਪਗਡੰਡੀਆਂ ਉੱਤੇ ..
ਅਤੇ ਤੂੰ ...
ਦੂਰ ..ਖਾਮੋਸ਼ ਖੜਾ
ਸਾਰੀਆਂ ਰੁੱਤਾਂ ਨੂੰ ...
ਚੁਪ ਚਾਪ ਅਪਣੇ ਅੰਦਰ
ਭਰੀ ਜਾ ਰਿਹਾ ਹੁੰਦਾ ਹੈਂ
ਖਾਮੋਸ਼ ਮੁਹੱਬਤ ਬਣ ....!!
ਹੀਰ ਜੀ,
जवाब देंहटाएंਸਤ ਸ੍ਰੀ ਅਕਾਲ !!
ਤੁਹਾਡੀ ਪੰਜਾਬੀ ਕਵਿਤਾਵਾਂ ਦਾ ਕੋਈ ਸਾਨੀ ਨਹੀਂ !!
ਮੇਰੀ ਨਵੀ ਪੋਸਟ ਮਾਂ ਤੇ ਹੈ ਹੋ ਸਕੇ ਤਾਂ ਵੇਖਣਾ :
माँ नहीं है वो मेरी, पर माँ से कम नहीं है !!!
http://udaari.blogspot.in
bahut sohna likheya ji :)
जवाब देंहटाएंਖਾਮੋਸ਼ ਮੋਹਬ੍ਬਤ
जवाब देंहटाएंਖੁਸ਼ੀ ਨਾਲੋਂ ਜ਼ਿਯਾਦਾ ਗਮ ਦਿੰਦੀ ਹੈ
ਮਿਲਣ ਤੋ ਵੱਧ ਵਿਛੋੜਾ ਦਿੰਦੀ ਹੈ
ਤਕਲੀਫ਼ ਦਿੰਦੀ ਹੈ
ਪਰ ਸ਼ਾਯਦ ਹਰ ਜ਼ਿੰਦਗੀ ਵਿਚ ਇਕ ਵਾਰ ਜ਼ਰੂਰ ਆਂਦੀ ਹੈ