ਅੱਗ ਦੇ ਨਵੇਂ ਅਰਥ ....
ਮੈਂ ਫਿਰ ਲਵਾਂਗੀ ਜਨਮ
ਅੱਗ ਦੇ ਨਵੇਂ ਅਰਥ ਲੈ ਕੇ
ਇਸ ਤਪਦੇ ਸੂਰਜ ਨੂੰ ਦਸਣ ਲਈ
ਅੱਗ ਦਾ ਅਰਥ ਸਿਰਫ
ਚੁੱਲੇ ਉੱਤੇ ਰੋਟੀਆਂ ਪ੍ਕਾਣਾ ਨਹੀਂ
ਅੱਗ ਦਾ ਮਤਲਬ ...
ਤਲਖ ਨਜ਼ਰਾਂ ਨੂੰ ਜ੍ਲਾਣਾ ਵੀ ਹੈ
ਮੈਂ ਫਿਰ ਲਵਾਂਗੀ ਜਨਮ ...
ਸੀਨੇ ਵਿਚ ਬਲਦੀ ਅੱਗ ਨਾਲ
ਲਿਖਾਂਗੀ ਨਜ਼ਮ
ਮਾਂ ਦੇ ਅਥਰੂਆਂ ਨੂੰ ਹਾਸਿਆਂ 'ਚ ਬਦਲਣ ਲਈ
ਬੀਜੀ ਦੇ ਪਿਠ ਤੇ ਪਏ ਨਿਸ਼ਾਨਾ ਨੂੰ
ਅੱਗ ਨਾਲ ਲੜਨਾ ਸਿਖਾਵਾਂਗੀ ...
ਮੈਂ ਫਿਰ ਲਵਾਂਗੀ ਜਨਮ ...
ਇਸ ਨਪੁੰਸਕ ਸਮਾਜ ਦੇ ਕੁੰਡੇ ਖੜਕਾਉਣ
ਔਰਤ ਦੇ ਹਉਕਿਆਂ ਅਤੇ ਉਸਦੀਆਂ ਲਿਖੀਆਂ
ਇਬਾਰਤਾਂ ਨੂੰ ਨਵਾਂ ਅਰਥ ਦੇਣ
ਮੇਰੇ ਸ਼ਬਦਕੋਸ਼ ਵਿਚ ਅੱਗ ਦੇ ਹੋਰ ਵੀ ਅਰਥ ਨੇ
ਮੇਰੀ ਅੱਗ ਰਾਖ ਹੋਕੇ ਵੀ ਧਧਕਦੀ ਹੈ
ਉਹ ਸਿਰਫ ਔਰਤ ਦੇ ਕਪੜਿਆਂ ਨੂੰ ਨਹੀਂ ਲਗਦੀ
ਪਿੰਡ ਦੇ ਪਿੰਡ ਸਾੜ ਦਿੰਦੀ ਹੈ
ਅਸਮਾਨ ਤੋਂ ਡਿਗਦੀ ਹੈ ਗਾਜ਼ ਬਣਕੇ
ਉਹਨਾ ਹੱਥਾਂ ਉੱਤੇ ...
ਜੋ ਜਮਣ ਤੋਂ ਪਹਿਲਾਂ ਹੀ ਕਤਲ ਦੇ
ਗੁਨਾਹਗਾਰ ਹੁੰਦੇ ਨੇ ....
ਮੈਂ ਫਿਰ ਜਨਮ ਲਵਾਂਗੀ
ਅੱਗ ਦੀ ਧੀ ਬਣ ਕੇ
ਆਪਣੇ ਪੰਖਾਂ ਦੀ ਉਡਾਰੀ ਨਾਲ
ਕਰਾਂਗੀ ਸੂਰਜ ਨਾਲ ਮੁਕਾਬਲਾ
ਸੁਨਿਹਰੇ ਅੱਖਰਾਂ ਨਾਲ ਲਿਖਾਂਗੀ
ਅਸਮਾਨ ਉੱਤੇ ਅੱਗ ਦੇ ਨਵੇਂ ਅਰਥ
ਹਾਂ ਮੈਂ ਫਿਰ ਜਨਮ ਲਵਾਂਗੀ ....
ਅੱਗ ਦੇ ਨਵੇਂ ਅਰਥ ਲੈ ਕੇ ....!!
ਮੈਂ ਫਿਰ ਜਨਮ ਲਵਾਂਗੀ
जवाब देंहटाएंਅੱਗ ਦੀ ਧੀ ਬਣ ਕੇ
ਆਪਣੇ ਪੰਖਾਂ ਦੀ ਉਡਾਰੀ ਨਾਲ
ਕਰਾਂਗੀ ਸੂਰਜ ਨਾਲ ਮੁਕਾਬਲਾ
ਸੁਨਿਹਰੇ ਅੱਖਰਾਂ ਨਾਲ ਲਿਖਾਂਗੀ
ਅਸਮਾਨ ਉੱਤੇ ਅੱਗ ਦੇ ਨਵੇਂ ਅਰਥ
tuhadi ehe kavita injh japdi hai, jiven tusi mere man di gal keh diti hove.
Aag di kudi ban ke , amazing.
Teena
udaari.blogspot.in