गुरुवार, 30 अप्रैल 2009

ਖੁੱਲੇ ਜ਼ਖ਼ਮ.....

ਅੱਜ ਨਜ਼ਮਾਂ ਨੇ
ਟਾਂਕੇ ਖੋਲੇ
ਤੇ ਇਲਜ਼ਾਮ ਲਾ ਦਿੱਤਾ
ਵਿਸਰ ਜਾਣ ਦਾ


ਮੈਂ ਜ਼ਖਮਾਂ ਦੀ
ਪੱਟੀ ਖੋਲ ਦਿੱਤੀ
ਤੇ ਕਿਹਾ:".....
ਦੇਖ ਦਰਦ -ਏ-ਆਸ਼ਨਾ !
ਮੇਰਾ ਹਰ ਰਿਸਦਾ ਜ਼ਖ਼ਮ
ਤੇਰੀ ਰਹਿਮਤਾਂ ਦਾ
ਸ਼ੁਕਰਗੁਜ਼ਾਰ ਹੈ...!"


ਨਜ਼ਮਾਂ ਨੇ ਮੁਸਕਰਾ ਕੇ
ਮੇਰੇ ਹਥੋਂ
ਪੱਟੀ ਖੋਹ ਲਈ
ਤੇ ਆਖਿਆ:"....
ਤੇ ਫੇਰ ਇਹਨਾ ਨੁੰ
ਖੁੱਲਾ ਰਖ਼ !
"ਤੇਰੀ ਹਰ ਟੀਸ 'ਤੇ
ਮੇਰੇ ਹਰਫ਼ ਬੋਲਦੇ ਨੇ...!!"

ਹੁਣ ਮੈਂ
ਜ਼ਖਮਾਂ ਨੁੰ
ਖੁੱਲਾ ਰਖਦੀ ਹਾਂ
ਤੇ ਮੇਰੀ ਹਰ ਟੀਸ
ਨਜ਼ਮ ਬਣ
ਸਫਿਆਂ 'ਤੇ
ਸਿਸਕ੍ਣ ਲਗ ਪੈਂਦੀ ਹੈ .....!!

ਹਿੰਦੀ ਤੋਂ ਪੰਜਾਬੀ ਅਨੁਵਾਦ: - ਤਨਦੀਪ ‘ਤਮੰਨਾ’

मंगलवार, 21 अप्रैल 2009

ਮੁਆਫ ਕਰੀਂ ....

ਪਿਆਰ ਤੇ ਦਰਦ
ਸ਼੍ਬ੍ਦਾਂ ਦੇ ਮੁਹਤਾਜ ਨਹੀਂ ਹੁੰਦੇ
ਦੀਵਾਨਗੀ ਦੀ ਹੱਦ ਤਕ
ਤੇਰਾ ਪਿਆਰ
ਮੇਰੀ ਅੰਤਰਆਤਮਾਂ ਨੁੰ
ਭਿਓਂ ਜਾਂਦਾ
ਤੇ ਮੇਰਾ ਦਰਦ
ਅਖਾਂ ਦੇ ਰਸਤੇ
ਤੇਰੀਆਂ ਹਥੇਲਿਆਂ 'ਚ
ਸਿਮਟ ਆਂਦਾ


ਜਾਂਣਦੀ ਹਾਂ
ਕਿਤਨਾ ਮੁਸ਼ਕਿਲ ਹੈ
ਜਿੰਦਗੀ ਦੀ ਕਿਤਾਬ ਨੁੰ
ਪੜ ਸਕਣਾ


ਪਰ ਤੁੰ
ਓਸਨੂੰ ਪੜਿਆ, ਸਮਝਿਆ
ਜਿੰਦਗੀ ਤੇ ਮੌਤ ਵਿਚਕਾਰ ਦੇ
ਫਾਂਸਲੇ ਨੁੰ ਵੇਖ
ਤੇਰੀ ਰੂਹ ਕਂਬੱ ਉਠੀ
ਨਾ ਤੈਨੂੰ ਆਪਣੀ ਹੋਂਦ ਦੇ
ਖਤਮ ਹੋਣ ਦਾ ਡਰ
ਨਾ ਜ੍ਮਾਨੇ ਦਾ ਡਰ ਸੀ


ਪਰ ਮੁਆਫ ਕਰੀਂ ਦੋਸਤ
ਮੈਂ ਤੇਰੇ ਲਈ
ਉਹਨਾ ਬੇਬੁਨਿਆਦੀ
ਰਿਸਤੀਆਂ ਨੁੰ ਵੀ
ਤੋਡ਼ ਨਾ ਸਕੀ .....!!

शुक्रवार, 17 अप्रैल 2009

ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ .....

ਮਿਤਰੋ ,
ਇਕ ਨਜ਼ਮ ਪੇਸ਼ ਕਰ ਰਹੀ ਹਾਂ...ਜੇਕਰ ਕੋਈ ਗਲਤੀ ਰਹਿ ਗਈ ਹੋਵੇ ਲਿਖਤ ਵਿਚ ਤਾਂ ਦਸਣ ਦੀ ਖੇਚਲ ਕਰਨੀ ਕਿਉਕੇ ਮੇਰੀ ਗੁਰਮੁਖੀ ਵਿਚ ਇਤਨੀ ਪਕੜ ਨਹੀਂ .....ਉੱਮੀਦ ਹੈ ਤੁਸੀਂ ਇਸ ਨਜ਼ਮ ਨੁੰ ਆਪਣਾ ਮਾਣ ਦਿਓਗੇ .....ਪੇਸ਼ ਹੈ ਨਜ਼ਮ ..... '' ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ "

ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ ........


ਅਸੀਂ ਲਿਖਦੇ ਰਹੇ ਰੂਹ ਚੀਰ ਕੇ ਦਰ੍ਦ ਦੀਆਂ ਨਜ਼ਮਾਂ
ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ

ਲਫ਼ਜ਼ ਵੀ ਸਨ ਖ੍ਮੋਸ਼ , ਜ਼ੁਬਾ ਵੀ ਸੀ ਅਪਾਹਿਜ਼
ਹਰਫ਼ ਮੇਰੇ ਹੰਝੂਆਂ 'ਚ ਵ੍ਜ਼ੂਦ ਤ੍ਲਾਸ਼ਦੇ ਰਹੇ

ਮੇਰੀ ਚਿਤਾ ਦੇ ਸ਼ੋਲਿਆਂ'ਚ ਇਹ ਕਿਸਨੇ ਹੱਥ ਤਾਪ ਲਏ
ਨਾ ਜਿਉਂਦੇਜੀ ਸਕੁੰਨ ਮਿਲਿਆ,ਮਰਕੇ ਵੀ ਤੜਪਦੇ ਰਹੇ

ਖੁਸਬੂ ਵੀ ਸੀ ਫਿਜ਼ਾਂ'ਚ ਸਾਮਣੇ ਖੁੱਲਾ ਆਸਮਾਂ ਵੀ
ਅਸੀਂ ਕਫਸ ਦੀ ਕੈਦ'ਚ ਪਰਵਾਜ਼ ਨੁੰ ਤਰਸਦੇ ਰਹੇ

ਅਸੀਂ ਤੇ ਖਾਦਿ ਸੀ ਕਸਮ ਕੁਝ ਨਾ ਕਹਿਣ ਦੀ
ਅਵੇਂ ਨਹੀਂ ਜ਼ੁਲਮ ਤੇਰਾ ਘੁਟ- ਘੁਟ ਕੇ ਸਹਿਦੇ ਰਹੇ

शनिवार, 4 अप्रैल 2009

ਮੈਂ ਮਿੱਟੀ ਦਾ ਠੀਕਰਾ........


ਨੀ ਮਾਏ !
ਮੈਂ ਮਿੱਟੀ ਦਾ ਠੀਕਰਾ
ਕਿਸੇ ਮਾਰੀ ਠਓਕਰ ਨੀ ਮਾਏ
ਕਿਸੇ ਪੈਰਾਂ ਹੇਠ ਰੁਲ ਗਈ
ਅੱਧਖਿੜੀ ਜਿਹੀ ਧੁਪ ਨੀ ਮਾਏ
ਆ ਮੇਰੇ ਵਿਹੜੇ ਸੁਕ ਗਈ
ਟੰਗਿਆ ਮਹਿਰਾਬਾਂ ਓੱਤੇ
ਰੇਤੀਲੇ ਸੁਪਨਿਆਂ ਦਾ ਸਿਹਰਾ
ਨੀ ਮਾਏ !
ਮੈਂ ਮਿੱਟੀ...................

ਅੰਦਰ ਬਾਹਰ
ਕਤਲੀ ਆਵਾਜਾਂ
ਜਹਰੀਲੇ ਸੱਪਾਂ ਦੇ ਦੰਸ਼
ਸਰਹਾਣੇ ਕੰਬਦੀਆ ਹਵਾਵਾਂ
ਹਨੇਰੇ ਕਮਰੇਆਂ ਦੇ ਅੰਸ਼
ਉਮਰ ਏਹ ਨਾਗਫ਼ਣੀ ਜਿਹੀ
ਜ਼ਖ਼ਮ ਪ੍ਲ ਪ੍ਲ ਹੈ ਗਹਿਰਾ
ਨੀ ਮਾਏ !
ਮੈਂ ਮਿੱਟੀ...................

ਢੋਵਾਂ ਕਿਸ ਤਰਾਂ
ਹਨੇਰੀ ਗਲੀਆਂ ਦਾ ਸੂਨਾਪਣ
ਕਿਸੇ ਰੇਤੀਲੇ ਜਿਹੇ ਟਿਲੇ ਦਾ
ਢੇਂਦਾ ਓਹ ਦਮ੍ਘੋਟੂ ਛ੍ਣ
ਟੁਟਦੀਆਂ ਜੁੜਦੀਆਂ
ਜੁੜਦੀਆਂ ਟੁਟਦੀਆਂ
ਓਲਝੀਆਂ ਲਕੀਰਾਂ ਦਾ
ਹੈ ਹਥਾਂ ਓੱਤੇ ਪਹਿਰਾ
ਨੀ ਮਾਏ !
ਮੈਂ ਮਿੱਟੀ................!!