गुरुवार, 19 नवंबर 2009

ਕਵਿਤਾ ਨਾਲ ਸੰਵਾਦ......

ਕਵਿਤਾ ਨਾਲ ਸੰਵਾਦ -ਹਰਕੀਰਤ 'ਹੀਰ'



ਅੱਜ ਅਚਾਨਕ ਕਵਿਤਾ
ਮੇਰੇ ਕੋਲ ਆ ਖਡ਼ੀ ਹੋਈ
ਹੋਲੀ ਜੇਹੀ ਮੁਸਕਾਈ
ਤੇ ਬੋਲੀ .....
'' ਤੂੰ ਮੈਨੂ ਭੁਲ ਗਈ ਨਾ 'ਹੀਰ'
ਖਬਰੇ ਹੁਣ ਤੈਨੂ ਮੇਰੀ ਲੋਡ਼ ਨਹੀਂ '' ....

ਮੈਂ ਸਹਿਮ ਗਈ
ਹਿਰੀਆਂ ਨਜ਼ਰਾਂ ਨਾਲ
ਕਵਿਤਾ ਵਲ ਵੇਖਿਆ ..
ਉਸਨੂੰ ਸੀਨੇ ਨਾਲ ਲਾ, ਆਖਿਆ ....
'' ਤੂੰ ਮੈਨੂ ਗਲਤ ਸਮਝ ਰਹੀ ਹੈਂ ਸਖੀਏ
ਤੇਰੇ ਬਿਨਾ ਮੇਰੀ ਕੋਈ ਹੋਂਦ ਨਹੀਂ
ਤੂੰ ਤੇ ਮੇਰੇ ਜਿਸਮ ,
ਮੇਰੀ ਰੂਹ ਵਿਚ ਵਸਦੀ ਹੈਂ
ਜੇਕਰ ਤੂੰ ਨਾ ਹੁੰਦੀ ...
'ਹੀਰ ' ਨੇ ਵੀ ਨਹੀਂ ਸੀ ਹੋਣਾ
ਤੇਰੇ ਤੋਂ ਤਾਂ ਹੀ ਮੈਂ
ਇਹ ਜੀਵਨ ਪਾਇਆ ਹੈ
ਤੇ ਤੇਰੇ ਨਾਲ ਹੀ
ਖਤਮ ਵੀ ਕਰਾਂਗੀ ...

ਪਰ ਜਾ....
ਅੱਜ ਮੈਂ ਤੈਨੂੰ
ਅਜਾਦ ਕਰਦੀ ਹਾਂ
ਪਤਾ ਕਿਓਂ ....?
ਖੋਰੇ ਮੇਰੇ ਵਰਗੀਆਂ
ਹੋਰ ਕਿਤਨੀਆਂ ਰੂਹਾਂ ਨੂੰ
ਤੇਰੀ ਤਲਾਸ਼ ਹੋਵੇ .....!!